06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

14 ਨਵੰਬਰ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਰੁਸ਼ਨਾਏਗਾ 78 ਫੁੱਟ ਉੱਚਾ ਕ੍ਰਿਸਮਸ ਟ੍ਰੀ

ਵੈਨਕੂਵਰ, 5 ਨਵੰਬਰ (ਮਲਕੀਤ ਸਿੰਘ)- ਤਿਉਹਾਰਾਂ ਦੇ ਦਿਨਾਂ ਵਿੱਚ ਵਿਸ਼ੇਸ਼ ਤੌਰ ਤੇ ਤਿਆਰ ਕੀਤਾ 78 ਫੁੱਟ ਉੱਚਾ ਕ੍ਰਿਸਮਸ ਟ੍ਰੀ ਇਸ ਸਾਲ ਮੁੜ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਚੀਨੀ ਭਾਈਚਾਰੇ ਦੀ ਬਹੁਵਸੋਂ ਵਾਲੇ ਸ਼ਹਿਰ ਰਿਚਮੰਡ ਸ਼ਹਿਰ ਵਿੱਚ ਕ੍ਰਿਸਮਸ ਦੀਆਂ ਰੌਣਕਾਂ ਵਧਾਏਗਾ । ਇਸ ਵਿਸ਼ਾਲ ਰੁੱਖ ਨੂੰ 14 ਨਵੰਬਰ ਨੂੰ ਕਰਵਾਏ ਜਾਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਰੰਗ-ਬਿਰੰਗੀਆਂ ਬਿਜਲਈ ਲਾਈਟਾਂ ਨਾਲ ਰੌਸ਼ਨ ਕੀਤਾ ਜਾਵੇਗਾ।

ਅਜੀਤ ਡੈਸਕ 06-11-2026
ਵੈਨਕੂਵਰ, 5 ਨਵੰਬਰ (ਮਲਕੀਤ ਸਿੰਘ)- ਤਿਉਹਾਰਾਂ ਦੇ ਦਿਨਾਂ ਵਿੱਚ ਵਿਸ਼ੇਸ਼ ਤੌਰ ਤੇ ਤਿਆਰ ਕੀਤਾ 78 ਫੁੱਟ ਉੱਚਾ ਕ੍ਰਿਸਮਸ ਟ੍ਰੀ ਇਸ ਸਾਲ ਮੁੜ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਚੀਨੀ ਭਾਈਚਾਰੇ ਦੀ ਬਹੁਵਸੋਂ ਵਾਲੇ ਸ਼ਹਿਰ ਰਿਚਮੰਡ ਸ਼ਹਿਰ ਵਿੱਚ ਕ੍ਰਿਸਮਸ ਦੀਆਂ ਰੌਣਕਾਂ ਵਧਾਏਗਾ । ਇਸ ਵਿਸ਼ਾਲ ਰੁੱਖ ਨੂੰ 14 ਨਵੰਬਰ ਨੂੰ ਕਰਵਾਏ ਜਾਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਰੰਗ-ਬਿਰੰਗੀਆਂ ਬਿਜਲਈ ਲਾਈਟਾਂ ਨਾਲ ਰੌਸ਼ਨ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ 78 ਫੁੱਟ ਉੱਚੇ ਇਸ ਰੁੱਖ ਦੀ ਸਥਾਪਤੀ ਨਾਲ ਸ਼ਹਿਰ ਵਿੱਚ ਕ੍ਰਿਸਮਸ ਅਤੇ ਸਰਦੀਆਂ ਦੇ ਤਿਉਹਾਰਾਂ ਦੀਆਂ ਤਿਆਰੀਆਂ ਨੂੰ ਨਵਾਂ ਹੁਲਾਰਾ ਮਿਲੇਗਾ। ਕ੍ਰਿਸਮਸ ਦੇ ਮੌਕੇ ਉੱਤੇ ਰੁੱਖਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਸਜਾਵਟੀ ਸਮੱਗਰੀ ਨਾਲ ਸਜਾਉਣ ਦੀ ਪਰੰਪਰਾ ਕੈਨੇਡਾ ਵਿੱਚ ਕਾਫ਼ੀ ਪ੍ਰਚਲਿਤ ਹੈ। ਜ਼ਿਕਰਯੋਗ ਹੈ ਕਿ 78 ਫੁੱਟ ਦੀ ਉਚਾਈ ਲਗਭਗ 23.8 ਮੀਟਰ ਬਣਦੀ ਹੈ। ਇਸ ਵਿਸ਼ਾਲ ਰੁੱਖ ਨੂੰ ਰੌਸ਼ਨ ਕੀਤੇ ਜਾਣ ਨਾਲ ਰਿਚਮੰਡ ਵਿੱਚ ਤਿਉਹਾਰਾਂ ਦੇ ਮੌਸਮ ਦੀ ਸ਼ੁਰੂਆਤ ਹੋਵੇਗੀ ।
ਪਿਛਲੀ ਖ਼ਬਰ ਕਤਲ ਲਈ ਵਰਤੇ ਹਥਿਆਰ ਨੂੰ ਕਿਰਪਾਨ ਕਹਿਣ ’ਤੇ ਸਿੱਖ ਫੈਡਰੇਸ਼ਨ ਯੂ.ਕੇ. ਨੇ ਜਤਾਇਆ ਸਖ਼ਤ ਇਤਰਾਜ਼ ਅਗਲੀ ਖ਼ਬਰ ਲੰਡਨ ਦੇ ਹੀਥਰੋ ਤੇ ਬਰਮਿੰਘਮ ਹਵਾਈ ਅੱਡਿਆਂ ਨੂੰ ਵੀ ਮਿਲੀਆਂ ਬੰਬ ਦੀਆਂ ਧਮਕੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।