05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਵਾਲਮਾਰਟ ’ ਚ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ

ਨਿਊਯਾਰਕ, 4 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਇੰਡਿਆਨਾ ਸੂਬੇ ਦੇ ਹੈਮੰਡ ਸ਼ਹਿਰ ਵਿਚ ਵਾਲਮਾਰਟ ਸਟੋਰ ਅੰਦਰ ਕੰਮ ਕਰਦੀ ਇਕ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸ਼ਿਕਾਗੋ ਦੀ ਰਹਿਣ ਵਾਲੀ 21 ਸਾਲਾ ਡਕੋਟਾ ਨੋਰਵੁੱਡ ਵਜੋਂ ਹੋਈ ਹੈ।

ਘਟਨਾ ਉਪਰੰਤ ਬੰਦ ਪਿਆ ਸਟੋਰ। 05-11-2026
ਨਿਊਯਾਰਕ, 4 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਇੰਡਿਆਨਾ ਸੂਬੇ ਦੇ ਹੈਮੰਡ ਸ਼ਹਿਰ ਵਿਚ ਵਾਲਮਾਰਟ ਸਟੋਰ ਅੰਦਰ ਕੰਮ ਕਰਦੀ ਇਕ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸ਼ਿਕਾਗੋ ਦੀ ਰਹਿਣ ਵਾਲੀ 21 ਸਾਲਾ ਡਕੋਟਾ ਨੋਰਵੁੱਡ ਵਜੋਂ ਹੋਈ ਹੈ। ਸਟੋਰ ਵਿਚ ਸੁਰੱਖਿਆ ਦਾ ਕੰਮ ਕਰ ਰਹੇ ਇਕ ਪੁਲਿਸ ਅਧਿਕਾਰੀ ਨੇ ਸ਼ੱਕੀ ਵਿਅਕਤੀ ਨੂੰ ਮੌਕੇ ਤੋਂ ਹਿਰਾਸਤ ਵਿਚ ਲੈ ਲਿਆ। ਪੁਲਿਸ ਮੁਤਾਬਕ ਸਵੇਰੇ ਨੌਂ ਵਜੇ ਤੋਂ ਬਾਅਦ ਸਟੋਰ ਵਿਚ ਸਾਮਾਨ ਦੀਆਂ ਕਤਾਰਾਂ ਵਿਚਾਲੇ ਇਕ ਵਿਅਕਤੀ ਦੀ ਨੋਰਵੁੱਡ ਨਾਲ ਗੱਲਬਾਤ ਹੋ ਰਹੀ ਸੀ। ਕੁਝ ਦੇਰ ਮਗਰੋਂ ਹੱਥੋਪਾਈ ਹੋ ਗਈ ਅਤੇ ਵਿਅਕਤੀ ਨੇ ਹਥਿਆਰ ਨਾਲ ਉਸ ਉੱਤੇ ਕਈ ਗੋਲੀਆਂ ਚਲਾ ਦਿੱਤੀਆਂ। ਉਪਰੰਤ ਸ਼ੱਕੀ ਵਿਅਕਤੀ ਹਥਿਆਰ ਫਰਸ਼ ਉੱਤੇ ਰੱਖ ਕੇ ਬੈਠ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਪਹੁੰਚੇ ਅਧਿਕਾਰੀ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਦਾ ਮੰਨਣਾ ਹੈ ਕਿ ਦੋਵੇਂ ਇਕ-ਦੂਜੇ ਨੂੰ ਜਾਣਦੇ ਸਨ।
ਪਿਛਲੀ ਖ਼ਬਰ ਵਾਸ਼ਿੰਗਟਨ ’ ਚ ਗੋਲੀਬਾਰੀ ਦੌਰਾਨ ਸ਼ੱਕੀ ਸਮੇਤ ਤਿੰਨ ਮੌਤਾਂ ਅਗਲੀ ਖ਼ਬਰ ਸ਼ਹਿਰੀਆਂ ਵੱਲੋਂ ਸੌਂਪੀ ਜਿੰਮੇਵਾਰੀ ਨਿਭਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਰਹਾਂਗੇ-ਨਾਗਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।