05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਯਾਦਗਾਰੀ ਹੋ ਨਿਬੜੀ ਬੇਕਰਸਫੀਲਡ ’ ਚ ਗੀਤਕਾਰ ਮੰਗਲ ਹਠੂਰ ਨਾਲ ਗੀਤਾਂ ਦੀ ਇਕ ਸ਼ਾਮ

ਸਾਨ ਫਰਾਂਸਿਸਕੋ, 4 ਨਵੰਬਰ (ਐਸ ਅਸ਼ੋਕ ਭੌਰਾ)- ਅਮਰੀਕਾ ਦੇ ਬੇਕਰਸਫੀਲਡ ਵਿਚ ਜਤਿੰਦਰ ਤੂਰ ਅਤੇ ਸਾਥੀਆਂ ਵਲੋਂ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਨਾਲ ‘ਗੀਤਾਂ ਭਰੀ ਇਕ ਸ਼ਾਮ’ ਦਾ ਆਯੋਜਨ ‘ਹਾਰਟ ਆਫ ਇੰਡੀਆ’ ਵਿਖੇ ਸ਼ਹਿਰ ਦੀ ਸਤਿਕਾਰਤ ਹਸਤੀ ਜਤਿੰਦਰ ਤੂਰ ਤੇ ਸਾਥੀਆਂ ਵਲੋਂ ਕੀਤਾ ਗਿਆ। ਦੇਰ ਰਾਤ ਤੱਕ ਚੱਲੇ ਇਸ ਸਮਾਗਮ ਵਿਚ ਮੰਗਲ ਨੇ ਆਪਣੀ ਸ਼ਾਇਰੀ ਤੇ ਗੀਤਾਂ ਨਾਲ ਪਰਿਵਾਰਾਂ ਸਮੇਤ ਪੁੱਜੇ ਪੰਜਾਬੀਆਂ ਨੂੰ ਨੱਚਣ ਲਗਾ ਦਿੱਤਾ।

ਅਜੀਤ ਡੈਸਕ 05-11-2026
ਸਾਨ ਫਰਾਂਸਿਸਕੋ, 4 ਨਵੰਬਰ (ਐਸ ਅਸ਼ੋਕ ਭੌਰਾ)- ਅਮਰੀਕਾ ਦੇ ਬੇਕਰਸਫੀਲਡ ਵਿਚ ਜਤਿੰਦਰ ਤੂਰ ਅਤੇ ਸਾਥੀਆਂ ਵਲੋਂ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਨਾਲ ‘ਗੀਤਾਂ ਭਰੀ ਇਕ ਸ਼ਾਮ’ ਦਾ ਆਯੋਜਨ ‘ਹਾਰਟ ਆਫ ਇੰਡੀਆ’ ਵਿਖੇ ਸ਼ਹਿਰ ਦੀ ਸਤਿਕਾਰਤ ਹਸਤੀ ਜਤਿੰਦਰ ਤੂਰ ਤੇ ਸਾਥੀਆਂ ਵਲੋਂ ਕੀਤਾ ਗਿਆ। ਦੇਰ ਰਾਤ ਤੱਕ ਚੱਲੇ ਇਸ ਸਮਾਗਮ ਵਿਚ ਮੰਗਲ ਨੇ ਆਪਣੀ ਸ਼ਾਇਰੀ ਤੇ ਗੀਤਾਂ ਨਾਲ ਪਰਿਵਾਰਾਂ ਸਮੇਤ ਪੁੱਜੇ ਪੰਜਾਬੀਆਂ ਨੂੰ ਨੱਚਣ ਲਗਾ ਦਿੱਤਾ। ਇਸ ਮਹਿਫ਼ਲ ਵਿਚ ਮੰਗਲ ਹਠੂਰ ਦੀ 18ਵੀਂ ਪੁਸਤਕ ‘ਸੋਨੇ ਵਿੱਚ ਵੀ ਖੋਟ’ ਪੰਜਾਬੀ ਸਾਹਿਤ ਦੀ ਝੋਲੀ ਪਾਈ ਗਈ। ਇਸ ਮੌਕੇ ਜਤਿੰਦਰ ਸਿੰਘ ਤੂਰ, ਗੋਪੀ ਤੂਰ, ਪ੍ਰਿਤਪਾਲ ਕੌਰ ਉਦਾਸੀ, ਅਜੀਤ ਰਾਏ,ਗੁਰਤੇਜ ਸਿੰਘ ਖੋਸਾ,ਗੁਰਮੀਤ ਤੂਰ ਅਤੇ ਸ਼ਹਿਰ ਦੇ ਬਾਕੀ ਪਤਵੰਤੇ ਸੱਜਣ ਹਾਜ਼ਰ ਸਨ। ਅਖੀਰ ਵਿਚ ਮੰਗਲ ਹਠੂਰ ਵੱਲੋਂ ਮਾਣ ਸਤਿਕਾਰ ਲਈ ਸਾਰਿਆਂ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਜਤਿੰਦਰ ਤੂਰ ਨੇ ਕੀਤਾ।
ਪਿਛਲੀ ਖ਼ਬਰ ਐਡਿਨਬਰਾ ’ ਚ ਸਿੱਖਾਂ ਸਮੇਤ 40 ਲੱਖ ਦੱਖਣੀ ਏਸ਼ੀਆਈ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ ਅਗਲੀ ਖ਼ਬਰ ਨਿਊਯਾਰਕ ਮੈਰਾਥਨ ’ ਚ ਹਿੱਸਾ ਲੈ ਰਹੀ ਦੌੜਾਕ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।