ਵਾਤਾਵਰਨ ਸੰਭਾਲ ਦੇ ਮੋਢੀ ਹਿਊ ਹੈਮਿਲਟਨ ਦੇ ਸਨਮਾਨ ’ ਚ ਪਹਾੜੀ ਨਾਲੇ ਦਾ ਨਾਮ ਰੱਖਿਆ
ਵੈਨਕੂਵਰ, 1 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਸਟ ਵੈਨਕੂਵਰ ’ਚ ਕੁਦਰਤੀ ਵਾਤਾਵਰਨ, ਜੰਗਲਾਂ ਤੇ ਜਲ ਸਰੋਤਾਂ ਦੀ ਸੰਭਾਲ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਉੱਘੇ ਵਾਤਾਵਰਨ ਪ੍ਰੇਮੀ ਹਿਊ ਹੈਮਿਲਟਨ ਦੀਆਂ ਸੇਵਾਵਾਂ ਨੂੰ ਸਦੀਵੀ ਯਾਦਗਾਰ ਬਣਾਉਣ ਲਈ ਹੋਲੀਬਰਨ ਪਹਾੜੀ ਖੇਤਰ ਦੇ ਇਕ ਕੁਦਰਤੀ ਨਾਲੇ ਦਾ ਨਾਮ ਉਨ੍ਹਾਂ ਦੇ ਸਨਮਾਨ ਵਿਚ ਰੱਖਿਆ ਗਿਆ ਹੈ। ਹਿਊ ਹੈਮਿਲਟਨ, ਜਿਨ੍ਹਾਂ ਦਾ ਸਾਲ 2020 ਵਿਚ ਦਿਹਾਂਤ ਹੋ ਗਿਆ ਸੀ, ਵੈਸਟ ਵੈਨਕੂਵਰ ਵਿਚ ਕੁਦਰਤੀ ਵਾਤਾਵਰਨ ਦੀ ਰਾਖੀ ਲਈ ਲੰਮਾ ਸਮਾਂ ਸਰਗਰਮ ਰਹੇ।
ਵੈਨਕੂਵਰ, 1 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਸਟ ਵੈਨਕੂਵਰ ’ਚ ਕੁਦਰਤੀ ਵਾਤਾਵਰਨ, ਜੰਗਲਾਂ ਤੇ ਜਲ ਸਰੋਤਾਂ ਦੀ ਸੰਭਾਲ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਉੱਘੇ ਵਾਤਾਵਰਨ ਪ੍ਰੇਮੀ ਹਿਊ ਹੈਮਿਲਟਨ ਦੀਆਂ ਸੇਵਾਵਾਂ ਨੂੰ ਸਦੀਵੀ ਯਾਦਗਾਰ ਬਣਾਉਣ ਲਈ ਹੋਲੀਬਰਨ ਪਹਾੜੀ ਖੇਤਰ ਦੇ ਇਕ ਕੁਦਰਤੀ ਨਾਲੇ ਦਾ ਨਾਮ ਉਨ੍ਹਾਂ ਦੇ ਸਨਮਾਨ ਵਿਚ ਰੱਖਿਆ ਗਿਆ ਹੈ। ਹਿਊ ਹੈਮਿਲਟਨ, ਜਿਨ੍ਹਾਂ ਦਾ ਸਾਲ 2020 ਵਿਚ ਦਿਹਾਂਤ ਹੋ ਗਿਆ ਸੀ, ਵੈਸਟ ਵੈਨਕੂਵਰ ਵਿਚ ਕੁਦਰਤੀ ਵਾਤਾਵਰਨ ਦੀ ਰਾਖੀ ਲਈ ਲੰਮਾ ਸਮਾਂ ਸਰਗਰਮ ਰਹੇ। ਉਨ੍ਹਾਂ ਨੇ ਇਲਾਕੇ ਦੇ ਜੰਗਲਾਂ, ਪਹਾੜੀ ਨਾਲਿਆਂ, ਸਮੁੰਦਰੀ ਕੰਢਿਆਂ ਅਤੇ ਹਰਿਆਲੀ ਨੂੰ ਬਚਾਉਣ ਲਈ ਮਹੱਤਵਪੂਰਨ ਯੋਗਦਾਨ ਪਾਇਆ। ਹੈਮਿਲਟਨ ਦਾ ਮੰਨਣਾ ਸੀ ਕਿ ਕੁਦਰਤੀ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਸਿਰਫ਼ ਸਰਕਾਰਾਂ ਦੀ ਹੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਵੈਸਟ ਵੈਨਕੂਵਰ ਵਿੱਚ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।