29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਏਸ਼ੀਅਨ ਚੈਂਪੀਅਨਜ਼ ਟਰਾਫ਼ੀ : ਭਾਰਤ ਅੱਜ ਚੀਨ ਵਿਰੁੱਧ ਜੇਤੂ ਲੈਅ ਬਰਕਰਾਰ ਰੱਖਣ ਲਈ ਮੈਦਾਨ ’ ਚ ਉਤਰੇਗਾ

ਜਲੰਧਰ, 28 ਅਕਤੂਬਰ (ਡਾ. ਜਤਿੰਦਰ ਸਾਬੀ)-ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਵਿਚ ਸ਼ਾਨਦਾਰ ਜਿੱਤ ਨਾਲ ਆਪਣੀ ਮੁਹਿੰਮ ਦਾ ਆਗਾਜ਼ ਕਰਨ ਵਾਲੀ ਭਾਰਤੀ ਟੀਮ ਵੀਰਵਾਰ ਨੂੰ ਚੀਨ ਵਿਰੁੱਧ ਦੂਜਾ ਲੀਗ ਮੈਚ ਖੇਡਣ ਲਈ ਮੈਦਾਨ ਵਿਚ ਉਤਰੇਗੀ।

ਅਜੀਤ ਡੈਸਕ 29-10-2026

ਜਲੰਧਰ, 28 ਅਕਤੂਬਰ (ਡਾ. ਜਤਿੰਦਰ ਸਾਬੀ)-ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਵਿਚ ਸ਼ਾਨਦਾਰ ਜਿੱਤ ਨਾਲ ਆਪਣੀ ਮੁਹਿੰਮ ਦਾ ਆਗਾਜ਼ ਕਰਨ ਵਾਲੀ ਭਾਰਤੀ ਟੀਮ ਵੀਰਵਾਰ ਨੂੰ ਚੀਨ ਵਿਰੁੱਧ ਦੂਜਾ ਲੀਗ ਮੈਚ ਖੇਡਣ ਲਈ ਮੈਦਾਨ ਵਿਚ ਉਤਰੇਗੀ। ਮੇਜ਼ਬਾਨ ਭਾਰਤ ਦੀ ਨਜ਼ਰ ਜਿੱਤ ਦੀ ਲੈਅ ਬਰਕਰਾਰ ਰੱਖਣ ਦੇ ਨਾਲ-ਨਾਲ ਲੀਗ ਅੰਕ ਸੂਚੀ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ’ਤੇ ਹੋਵੇਗੀ। ਜਲੰਧਰ ਦੇ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਚ ਖੇਡਿਆ ਜਾਣ ਵਾਲਾ ਇਹ ਮੁਕਾਬਲਾ ਸ਼ਾਮ 7 ਵਜੇ ਸ਼ੁਰੂ ਹੋਵੇਗਾ।ਭਾਰਤ ਨੇ 27 ਅਕਤੂਬਰ ਨੂੰ ਆਪਣੇ ਪਹਿਲੇ ਮੈਚ ਵਿਚ ਬੰਗਲਾਦੇਸ਼ ਨੂੰ 13-0 ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਦੂਜੇ ਪਾਸੇ, ਚੀਨ ਨੂੰ ਆਪਣੇ ਪਹਿਲੇ ਮੁਕਾਬਲੇ ਵਿਚ ਮਲੇਸ਼ੀਆ ਹੱਥੋਂ 4-5 ਨਾਲ ਹਾਰ ਝੱਲਣੀ ਪਈ। ਬੇਸ਼ੱਕ ਚੀਨ ਭਾਵੇਂ ਪਹਿਲੇ ਮੈਚ ਵਿਚ ਮਲੇਸ਼ੀਆ ਤੋਂ ਹਾਰ ਗਿਆ ਪਰ ਉਸ ਨੇ ਪੰਜ ਗੋਲਾਂ ਵਾਲੇ ਮੁਕਾਬਲੇ ਵਿਚ ਚੰਗੀ ਹਮਲਾਵਰ ਖੇਡ ਦਿਖਾਈ ਸੀ। ਮਲੇਸ਼ੀਆ ਨੇ ਉਸ ਨੂੰ 5-4 ਨਾਲ ਹਰਾਇਆ ਸੀ ਅਤੇ ਚੀਨ ਦੇ ਚੇਨ ਬੇਨਹਾਈ ਨੇ ਪੈਨਲਟੀ ਕਾਰਨਰਾਂ ਰਾਹੀਂ ਦੋ ਗੋਲ ਕੀਤੇ ਸਨ। ਇਸ ਤੋਂ ਸਪੱਸ਼ਟ ਹੈ ਕਿ ਚੀਨ ਦੀ ਟੀਮ ਨੂੰ ਪੈਨਲਟੀ ਕਾਰਨਰ ਮਿਲਣ ’ਤੇ ਭਾਰਤੀ ਰੱਖਿਆ ਨੂੰ ਚੌਕਸ ਰਹਿਣਾ ਪਵੇਗਾ।ਭਾਰਤ ਲਈ ਪੈਨਲਟੀ ਕਾਰਨਰਾਂ ਨੂੰ ਸਫ਼ਲਤਾ ਨਾਲ ਗੋਲਾਂ ਵਿਚ ਬਦਲਣਾ, ਮਿਡਫੀਲਡ ਵਿਚ ਗੇਂਦ ’ਤੇ ਕਾਬੂ ਰੱਖਣਾ ਅਤੇ ਵਿਰੋਧੀ ਟੀਮ ਦੇ ਜਵਾਬੀ ਹਮਲਿਆਂ ਨੂੰ ਰੋਕਣਾ ਅਹਿਮ ਰਹੇਗਾ। ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਭਾਰਤੀ ਟੀਮ ਆਪਣੀ ਹਮਲਾਵਰ ਖੇਡ ਅਤੇ ਤਜਰਬੇ ਦਾ ਲਾਹਾ ਲੈਣਾ ਚਾਹੇਗੀ।

ਪਿਛਲੀ ਖ਼ਬਰ ਭਾਰਤ ਬਿਨਾਂ ਭੇਦਭਾਵ ਪ੍ਰਮਾਣੂ ਹਥਿਆਰਾਂ ਦੇ ਖ਼ਾਤਮੇ ਲਈ ਵਚਨਬੱਧ - ਮੁਨੀਸ਼ ਤਿਵਾੜੀ ਅਗਲੀ ਖ਼ਬਰ ਟਾਈਗਰ ਸ਼ਰੌਫ ’ਤੇ ਗੋਲੀਬਾਰੀ ਮਾਮਲੇ ’ਚ ਸਾਰੇ 11 ਮੁਲਜ਼ਮ ‘ਮਕੋਕਾ’ ਤਹਿਤ ਮੁੜ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।