20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਜਿੱਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਸੇਫ ਸਰੀ ਕਲੀਜਨ ਦੇ ਜੇਤੂ ਉਮੀਦਵਾਰ ਤੇ ਸਮਰਥਕ

ਵੈਨਕੂਵਰ, 19 ਅਕਤੂਬਰ (ਮਲਕੀਤ ਸਿੰਘ)-ਸਿਟੀ ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਸਨਿਚਰਵਾਰ ਤਕਰੀਬਨ ਰਾਤ 10 ਵਜੇ ਤੋਂ ਬਾਅਦ ਜਿਉਂ ਹੀ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋਏ ਤਾਂ ਜਿੱਤ ਵੱਲ ਵਧਦੀ ਜਾ ਰਹੀ ਸੇਫ ਸਰੀ ਕਲੀਸ਼ਨ ਸਲੇਟ ਦੇ ਸਮਰਥਕਾਂ ਦਾ ਵੱਡਾ ਜਮਾਵੜਾ ਸਰੀ ਸਥਿਤ ਬੰਬੇ ਬੈਂਕੁਟ ਹਾਲ ਵਿਚ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ। ਅਖੀਰ ’ਚ ਜੇਤੂਆਂ ਦੇ ਨਾਂਅ ਸਪੱਸ਼ਟ ਹੋਣ ਮਗਰੋਂ ਉੱਥੇ ਵੱਡੇ ਵਿਆਹ ਦੇ ਜਸ਼ਨਾਂ ਵਰਗਾ ਮਾਹੌਲ ਸਿਰਜਿਆ ਨਜ਼ਰ ਆਇਆ।

ਅਜੀਤ ਡੈਸਕ 20-10-2026
ਵੈਨਕੂਵਰ, 19 ਅਕਤੂਬਰ (ਮਲਕੀਤ ਸਿੰਘ)-ਸਿਟੀ ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਸਨਿਚਰਵਾਰ ਤਕਰੀਬਨ ਰਾਤ 10 ਵਜੇ ਤੋਂ ਬਾਅਦ ਜਿਉਂ ਹੀ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋਏ ਤਾਂ ਜਿੱਤ ਵੱਲ ਵਧਦੀ ਜਾ ਰਹੀ ਸੇਫ ਸਰੀ ਕਲੀਸ਼ਨ ਸਲੇਟ ਦੇ ਸਮਰਥਕਾਂ ਦਾ ਵੱਡਾ ਜਮਾਵੜਾ ਸਰੀ ਸਥਿਤ ਬੰਬੇ ਬੈਂਕੁਟ ਹਾਲ ਵਿਚ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ। ਅਖੀਰ ’ਚ ਜੇਤੂਆਂ ਦੇ ਨਾਂਅ ਸਪੱਸ਼ਟ ਹੋਣ ਮਗਰੋਂ ਉੱਥੇ ਵੱਡੇ ਵਿਆਹ ਦੇ ਜਸ਼ਨਾਂ ਵਰਗਾ ਮਾਹੌਲ ਸਿਰਜਿਆ ਨਜ਼ਰ ਆਇਆ। ਬਹੁ ਗਿਣਤੀ ਸਮਰਥਕ ਜੇਤੂ ਉਮੀਦਵਾਰਾਂ ਦੇ ਨਾਲ ਨਾਲ ਇੱਕ ਦੂਜੇ ਨੂੰ ਵਧਾਈ ਦਿੰਦੇ ਨਜ਼ਰ ਆਏ। ਇਸ ਮੌਕੇ ਮੇਅਰ ਬਣਨ ਜਾ ਰਹੇ ਡਗ ਮਕੈਲਮ ਵੱਲੋਂ ਖੁਸ਼ੀ ਸਾਂਝੀ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇਤੂ ਕੌਂਸਲਰਾਂ ਮਨਦੀਪ ਨਾਗਰਾ, ਮੀਰਾਂ ਗਿੱਲ, ਸੁਹਾਨਾ ਗਿੱਲ ਅਤੇ ਡੱਗ ਇਲਫੋਰਡ ਵਲੋਂ ਇਸ ਹੂੰਝਾਫੇਰ ਜਿੱਤ ਨੂੰ ਸਰੀ ਦੇ ਲੋਕਾਂ ਦੀ ਜਿੱਤ ਦੱਸਿਆ।
ਪਿਛਲੀ ਖ਼ਬਰ ਬਰਤਾਨੀਆ ਵਿਚ ਸਿੱਖ ਹੱਕਾਂ ਦੀ ਰਾਖੀ ਲਈ ‘ ਦ ਸਿੱਖ ਵੋਟ ’ ਮੁਹਿੰਮ ਦਾ ਆਗਾਜ਼ ਅਗਲੀ ਖ਼ਬਰ ਚਰਨ ਕੰਵਲ ਸਿੰਘ ਸੇਖੋਂ ਐਮ . ਬੀ . ਈ . ਦੀਆਂ ਵਾਤਾਵਰਨ ਵਿਭਾਗ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।