26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਰੀ ‘ਚ ਪੁਲਿਸ ਤੇ ਅੱਗ ਬੁਝਾਊ ਕਰਮਚਾਰੀਆਂ ਵਿਚਾਲੇ ਹੋਵੇਗਾ ਦਿਲਚਸਪ ਹਾਕੀ ਮੁਕਾਬਲਾ

ਵੈਨਕੂਵਰ, 25 ਸਤੰਬਰ (ਮਲਕੀਤ ਸਿੰਘ)-ਸਰੀ ਵਿਚ ਪੁਲਿਸ ਅਤੇ ਅੱਗ ਬੁਝਾਊ ਕਰਮਚਾਰੀ ਹੁਣ ਹਾਕੀ ਦੇ ਮੈਦਾਨ ਚ ਆਹਮੋ-ਸਾਹਮਣੇ ਹੋਣਗੇ। 10 ਅਕਤੂਬਰ ਨੂੰ ਹੋਣ ਵਾਲੇ ਚੈਰਿਟੀ ਹਾਕੀ ਮੁਕਾਬਲੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਖਾਸਾ ਉਤਸ਼ਾਹ ਹੈ ਅਤੇ ਪ੍ਰਬੰਧਕਾਂ ਮੁਤਾਬਕ ਮੁਕਾਬਲਾ ਦਿਲਚਸਪ ਤੇ ਜੋਸ਼ ਭਰਿਆ ਰਹਿਣ ਦੀ ਉਮੀਦ ਹੈ।’

ਅਜੀਤ ਡੈਸਕ 26-09-2026
ਵੈਨਕੂਵਰ, 25 ਸਤੰਬਰ (ਮਲਕੀਤ ਸਿੰਘ)-ਸਰੀ ਵਿਚ ਪੁਲਿਸ ਅਤੇ ਅੱਗ ਬੁਝਾਊ ਕਰਮਚਾਰੀ ਹੁਣ ਹਾਕੀ ਦੇ ਮੈਦਾਨ ਚ ਆਹਮੋ-ਸਾਹਮਣੇ ਹੋਣਗੇ। 10 ਅਕਤੂਬਰ ਨੂੰ ਹੋਣ ਵਾਲੇ ਚੈਰਿਟੀ ਹਾਕੀ ਮੁਕਾਬਲੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਖਾਸਾ ਉਤਸ਼ਾਹ ਹੈ ਅਤੇ ਪ੍ਰਬੰਧਕਾਂ ਮੁਤਾਬਕ ਮੁਕਾਬਲਾ ਦਿਲਚਸਪ ਤੇ ਜੋਸ਼ ਭਰਿਆ ਰਹਿਣ ਦੀ ਉਮੀਦ ਹੈ।’ਸਰੀ ਸ਼ੋਅਡਾਊਨ’ ਨਾਂਅ ਹੇਠ ਕਰਵਾਏ ਜਾ ਰਹੇ ਇਸ ਮੁਕਾਬਲੇ ਵਿਚ ਸਰੀ ਪੁਲਿਸ ਸਰਵਿਸ ਅਤੇ ਸਰੀ ਦੇ ਅੱਗ ਬੁਝਾਊ ਕਰਮਚਾਰੀਆਂ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੁਕਾਬਲਾ ਸਰੀ ਫਾਇਰ ਫਾਈਟਰਜ਼ ਚੈਰੀਟੇਬਲ ਸੁਸਾਇਟੀ ਵੱਲੋ ਇਹ ਮੁਕਾਬਲਾ 2199-148 ਸਟਰੀਟ ਵਿਖੇ ਕਰਵਾਇਆ ਜਾਵੇਗਾ। ਇਸ ਚੈਰਿਟੀ ਮੁਕਾਬਲੇ ਲਈ ਬਾਲਗਾਂ ਦੀ ਟਿਕਟ 10 ਡਾਲਰ ਅਤੇ 6 ਤੋਂ 17 ਸਾਲ ਦੇ ਬੱਚਿਆਂ ਲਈ 5 ਡਾਲਰ ਰੱਖੀ ਗਈ ਹੈ, ਜਦਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਦਾਖਲਾ ਮੁਫ਼ਤ ਹੋਵੇਗਾ। ਇਕੱਠੀ ਹੋਣ ਵਾਲੀ ਰਕਮ ਸਰੀ ਫਾਇਰ ਫਾਈਟਰਜ਼ ਚੈਰੀਟੇਬਲ ਸੁਸਾਇਟੀ ਦੇ ਸਮਾਜ ਭਲਾਈ ਕਾਰਜਾਂ ਲਈ ਵਰਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਰੀ ਫਾਇਰ ਫਾਈਟਰਜ਼ ਚੈਰੀਟੇਬਲ ਸੁਸਾਇਟੀ 1994 ਤੋਂ ਸ਼ਹਿਰ ਵਿੱਚ ਵੱਖ-ਵੱਖ ਸਮਾਜ ਭਲਾਈ ਕਾਰਜਾਂ ਲਈ ਕੰਮ ਕਰ ਰਹੀ ਹੈ। ਸੰਸਥਾ ਮੁਤਾਬਕ ਇਸ ਵਲੋਂ ਸਕੂਲਾਂ, ਸਿਹਤ ਸੇਵਾਵਾਂ ਅਤੇ ਲੋੜਵੰਦ ਪਰਿਵਾਰਾਂ ਸਮੇਤ ਕਈ ਭਾਈਚਾਰਕ ਪ੍ਰੋਗਰਾਮਾਂ ਨੂੰ ਵਿਤੀ ਸਹਾਇਤਾ ਦਿੱਤੀ ਜਾਂਦੀ ਹੈ। 10 ਅਕਤੂਬਰ ਦਾ ਇਹ ਮੁਕਾਬਲਾ ਪੁਲਿਸ ਅਤੇ ਅੱਗ ਬੁਝਾਊ ਕਰਮਚਾਰੀਆਂ ਦੀ ਖੇਡ ਭਾਵਨਾ ਦੇ ਨਾਲ-ਨਾਲ ਲੋਕਾਂ ਨੂੰ ਭਲਾਈ ਕਾਰਜਾਂ ਨਾਲ ਜੋੜਨ ਦਾ ਵੀ ਇਕ ਮੌਕਾ ਬਣੇਗਾ।
ਪਿਛਲੀ ਖ਼ਬਰ ਬੱਚੀ ਦੇ ਕਾਤਲ ਨੂੰ ਬਿਨਾਂ ਨਿਗਰਾਨੀ ਜੇਲ੍ਹ ਤੋਂ ਬਾਹਰ ਜਾਣ ਦੀ ਮਿਲੀ ਇਜਾਜ਼ਤ ਅਗਲੀ ਖ਼ਬਰ ਸਾਊਥਾਲ ਵਿਚ ਵੈਨ ਦੀ ਟੱਕਰ ਨਾਲ ਪੰਜਾਬੀ ਬਜ਼ੁਰਗ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।