26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਾਊਥਾਲ ਵਿਚ ਵੈਨ ਦੀ ਟੱਕਰ ਨਾਲ ਪੰਜਾਬੀ ਬਜ਼ੁਰਗ ਦੀ ਮੌਤ

ਲੰਡਨ, 25 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ ਦੇ ਐਮਰਲਡ ਸਕੁਏਅਰ ਵਿਚ ਵੈਨ ਅਤੇ ਪੈਦਲ ਜਾ ਰਹੇ ਵਿਅਕਤੀ ਵਿਚਾਲੇ ਹੋਈ ਭਿਆਨਕ ਟੱਕਰ ਵਿਚ 68 ਸਾਲਾ ਇਕਬਾਲ ਸਿੰਘ ਗਿੱਲ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਇਕਬਾਲ ਸਿੰਘ ਗਿੱਲ ਵਜੋਂ ਹੋਈ ਹੈ।

ਅਜੀਤ ਡੈਸਕ 26-09-2026
ਲੰਡਨ, 25 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ ਦੇ ਐਮਰਲਡ ਸਕੁਏਅਰ ਵਿਚ ਵੈਨ ਅਤੇ ਪੈਦਲ ਜਾ ਰਹੇ ਵਿਅਕਤੀ ਵਿਚਾਲੇ ਹੋਈ ਭਿਆਨਕ ਟੱਕਰ ਵਿਚ 68 ਸਾਲਾ ਇਕਬਾਲ ਸਿੰਘ ਗਿੱਲ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਇਕਬਾਲ ਸਿੰਘ ਗਿੱਲ ਵਜੋਂ ਹੋਈ ਹੈ। ਮੈਟਰੋਪੋਲਿਟਨ ਪੁਲਿਸ ਵੱਲੋਂ ਮ੍ਰਿਤਕ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਪੁਲਿਸ ਅਨੁਸਾਰ ਮੰਗਲਵਾਰ, 22 ਸਤੰਬਰ 2026 ਨੂੰ ਦੁਪਹਿਰ ਕਰੀਬ 1:38 ਵਜੇ ਐਮਰਲਡ ਸਕੁਏਅਰ, ਸਾਊਥਾਲ ਵਿਚ ਇਕ ਵੈਨ ਅਤੇ ਪੈਦਲ ਵਿਅਕਤੀ ਦੀ ਟੱਕਰ ਦੀ ਸੂਚਨਾ ਮਿਲੀ। ਪੁਲਿਸ ਦੇ ਨਾਲ ਲੰਡਨ ਐਂਬੂਲੈਂਸ ਸਰਵਿਸ, ਲੰਡਨ ਫਾਇਰ ਬ੍ਰਿਗੇਡ ਅਤੇ ਲੰਡਨ ਏਅਰ ਐਂਬੂਲੈਂਸ ਮੌਕੇ ’ਤੇ ਪਹੁੰਚੇ। ਐਮਰਜੈਂਸੀ ਸੇਵਾਵਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ 68 ਸਾਲਾ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਨੇ 22 ਸਾਲਾ ਵਿਅਕਤੀ ਨੂੰ ਖ਼ਤਰਨਾਕ ਡਰਾਈਵਿੰਗ ਨਾਲ ਮੌਤ ਦਾ ਕਾਰਨ ਬਣਨ ਅਤੇ ਡਰਾਈਵਿੰਗ ਲਈ ਅਯੋਗ ਕਰਾਰ ਦਿੱਤੇ ਜਾਣ ਦੇ ਬਾਵਜੂਦ ਵਾਹਨ ਚਲਾਉਣ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਅਗਲੀ ਜਾਂਚ ਤੱਕ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਮੈਟ ਦੀ ਸੀਰੀਅਸ ਕੋਲੀਜ਼ਨ ਇਨਵੈਸਟੀਗੇਸ਼ਨ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ। ਡਿਟੈਕਟਿਵ ਇੰਸਪੈਕਟਰ ਫਿਆਜ਼ ਜੰਜੂਆ ਨੇ ਇਸ ਘਟਨਾ ਨੂੰ ਦੁਖਦਾਈ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੇ ਹਾਦਸਾ ਦੇਖਿਆ ਹੋਵੇ ਜਾਂ ਉਸ ਕੋਲ ਸੀਸੀਟੀਵੀ, ਡੈਸ਼ਕੈਮ, ਮੋਬਾਈਲ ਫੋਨ ਜਾਂ ਡੋਰਬੈੱਲ ਕੈਮਰੇ ਦੀ ਫੁਟੇਜ ਹੋਵੇ, ਉਹ ਪੁਲਿਸ ਨਾਲ ਸੰਪਰਕ ਕਰੇ।
ਪਿਛਲੀ ਖ਼ਬਰ ਸਰੀ ‘ਚ ਪੁਲਿਸ ਤੇ ਅੱਗ ਬੁਝਾਊ ਕਰਮਚਾਰੀਆਂ ਵਿਚਾਲੇ ਹੋਵੇਗਾ ਦਿਲਚਸਪ ਹਾਕੀ ਮੁਕਾਬਲਾ ਅਗਲੀ ਖ਼ਬਰ ਸੰਯੁਕਤ ਰਾਸ਼ਟਰ ਮਹਾਸਭਾ ਦਾ ਤੀਜਾ ਦਿਨ : ਗਾਜ਼ਾ ਤੋਂ ਯੂਕਰੇਨ ਤੱਕ ਟਕਰਾਅ ਗੱਲਬਾਤ ਦੇ ਕੇਂਦਰ ’ ਚ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।