25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਯੂਥ ਵਿੰਗ ਇਟਲੀ ਦਾ ਗਠਨ

ਬਰੇਸ਼ੀਆ(ਇਟਲੀ), 24 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-2027 ਵਿਚ ਪੰਜਾਬ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਪਾਰਟੀਆਂ ਆਪੋ ਆਪਣਾ ਵੋਟ ਬੈਂਕ ਵਧਾਉਣ ਲਈ ਤਿਆਰੀਆਂ ਕਰ ਰਹੀਆਂ ਹਨ। ਇਸ ਦੌਰਾਨ ਪੰਥਕ ਜੱਥੇਬੰਦੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਦੇਸ਼ਾਂ ਵਿਚ ਵੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।

ਅਜੀਤ ਡੈਸਕ 25-09-2026
ਬਰੇਸ਼ੀਆ(ਇਟਲੀ), 24 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-2027 ਵਿਚ ਪੰਜਾਬ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਪਾਰਟੀਆਂ ਆਪੋ ਆਪਣਾ ਵੋਟ ਬੈਂਕ ਵਧਾਉਣ ਲਈ ਤਿਆਰੀਆਂ ਕਰ ਰਹੀਆਂ ਹਨ। ਇਸ ਦੌਰਾਨ ਪੰਥਕ ਜੱਥੇਬੰਦੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਦੇਸ਼ਾਂ ਵਿਚ ਵੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਵਿਦੇਸ਼ਾਂ ’ਚ ਵੀ ਆਪਣੀ ਪਾਰਟੀ ਦੇ ਢਾਂਚੇ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਇੰਗਲੈਂਡ ਅਤੇ ਯੂਰਪ ਦੇ ਕਮੇਟੀ ਦੇ ਸਹਿਯੋਗ ਨਾਲ ਜੱਥੇਬੰਦੀ ਵੱਲੋਂ ਇਟਲੀ ਦੀ ਸੰਗਤ ਨਾਲ ਤਾਲਮੇਲ ਬਣਾਉਣ ਲਈ ਪਿਛਲੇ ਦਿਨੀ 15 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸਦੇ ਅਹੁਦੇਦਾਰਾਂ ਦੀ ਇਟਲੀ ਦੇ ਰੋਦੀਗੋ ਸ਼ਹਿਰ ਵਿਖੇ ਮੀਟਿੰਗ ਹੋਈ। ਇਹ ਮੀਟਿੰਗ ਯੂਰਪ ਦੇ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਬੂਰੇ ਜੱਟਾਂ ਤੇ ਰਵਿੰਦਰ ਸਿੰਘ, ਸੁਖਵਿੰਦਰ ਸਿੰਘ ਰੋਦੀਗੋ, ਨਛੱਤਰ ਸਿੰਘ ਕਸਤੀਲਿੳਨੇ ਦੀ ਅਗਵਾਈ ਹੇਠ ਹੋਈ। ਇਸ ਮੌਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਯੂਥ ਵਿੰਗ ਇਟਲੀ ਦੇ ਅਹੁਦੇਦਾਰਾਂ ਦਾ ਗਠਨ ਕੀਤਾ ਗਿਆ। ਜਿਸ ਵਿਚ ਸੁਰਜੀਤ ਸਿੰਘ ਰੋਮਾ, ਗੁਰਮੁੱਖ ਸਿੰਘ ਨਾਪੋਲੀ, ਪੰਜਾਬ ਸਿੰਘ ਬਰੇਸ਼ੀਆ, ਗੁਰਕੀਰਤ ਸਿੰਘ ਅਲੇਸਾਦਰੀਆਂ, ਹਰਪ੍ਰੀਤ ਸਿੰਘ ਹੈਪੀ ਕਸਤੀਲਿੳਨੇ, ਹਰਪ੍ਰੀਤ ਸਿੰਘ ਹੈਪੀ, ਗੁਰਪ੍ਰੀਤ ਸਿੰਘ ਖੰਨਾ ਮਾਨਤੋਵਾ ਤੇ ਹੋਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।
ਪਿਛਲੀ ਖ਼ਬਰ ਸਕਾਟਲੈਂਡ ’ਚ ਸਮੁੰਦਰ ਹੇਠਾਂ ਬਣ ਰਹੀਆਂ ਸੁਰੰਗਾਂ ਆਵਾਜਾਈ ਨੂੰ ਬਣਾਉਣਗੀਆਂ ਸੁਖਾਲਾ ਅਗਲੀ ਖ਼ਬਰ ਜਿਨਸੀ ਹਮਲਿਆਂ ਦੇ ਪੀੜਤਾਂ ਦੀ ਜਾਂਚ ਲਈ ਸਕਾਟਲੈਂਡ ਭਰ ’ਚ ਮਾਹਿਰ ਨਰਸਾਂ ਦੀ ਨਵੀਂ ਸੇਵਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।