ਪੰਜਾਬੀ ਮਕਾਨ ਮਾਲਕਣ ਤੇ ਕਿਰਾਏਦਾਰ ਵਿਚਾਲੇ ਹੋਈ ਝੜਪ ਦੀ ਵੀਡੀਓ ਵਾਇਰਲ
ਵੈਨਕੂਵਰ, 12 ਸਤੰਬਰ (ਮਲਕੀਤ ਸਿੰਘ)-ਸਰੀ ਸ਼ਹਿਰ ’ਚ ਪੰਜਾਬੀ ਮੂਲ ਦੀ ਮਕਾਨ ਮਾਲਕਣ ਵਲੋਂ ਆਪਣੇ ਘਰ ‘ਚ ਰੱਖੇ ਇਕ ਕਿਰਾਏਦਾਰ ਨਾਲ ਹੋਈ ਝੜਪ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਕਾਫੀ ਚਰਚਾ ਹੋ ਰਹੀ ਹੈ । ਵਾਇਰਲ ਵੀਡੀਓ ਦੇ ਇਕ ਹਿੱਸੇ ਵਿਚ ਮਕਾਨ ਮਾਲਕਣ ਕਿਰਾਏਦਾਰ ਦੇ ਕਮਰੇ ਅੰਦਰ ਵੜ ਕੇ ਉਸ ਨਾਲ ਬਹਿਸ ਕਰਦੀ ਨਜ਼ਰ ਆ ਰਹੀ ਹੈ ਅਤੇ ਵੀਡੀਓ ਦੇ ਦੂਸਰੇ ਹਿੱਸੇ ‘ਚ ਕਿਰਾਏਦਾਰ ਦੇ ਬਾਰਬੀਕਿਊ ਉਪਰ ਪਏ ਖਾਣ ਵਾਲੇ ਸਾਮਾਨ ਨੂੰ ਉਕਤ ਔਰਤ ਵਲੋਂ ਹੇਠਾਂ ਸੁੱਟਣ ਦੀ ਕੋਸ਼ਿਸ਼ ਕਰ ਰਹੀ ਦਿਖਾਈ ਦੇ ਰਹੀ ਹੈ।
ਅਜੀਤ ਡੈਸਕ
13-09-2026