10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਡੀ.ਐਨ.ਏ. ਡੇਟਾ ਨਾਲ ਛੇੜਛਾੜ ਦੇ ਦੋਸ਼ ਵਿਚ 10 ਸਾਲ ਦੀ ਕੈਦ

ਸੈਕਰਾਮੈਂਟੋ, 9 ਸਤੰਬਰ (ਹੁਸਨ ਲੜੋਆ ਬੰਗਾ)-ਕੋਲੋਰਾਡੋ ਦੇ ਸਾਬਕਾ ਅਪਰਾਧ ਵਿਸ਼ਲੇਸ਼ਕ ਨੂੰ ਡੀ. ਐਨ.

ਅਜੀਤ ਡੈਸਕ 10-09-2026
ਸੈਕਰਾਮੈਂਟੋ, 9 ਸਤੰਬਰ (ਹੁਸਨ ਲੜੋਆ ਬੰਗਾ)-ਕੋਲੋਰਾਡੋ ਦੇ ਸਾਬਕਾ ਅਪਰਾਧ ਵਿਸ਼ਲੇਸ਼ਕ ਨੂੰ ਡੀ.ਐਨ.ਏ. ਡੇਟਾ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੋਲੋਰਾਡੋ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਸਾਬਕਾ ਫੋਰੈਂਸਿਕ ਵਿਸ਼ਲੇਸ਼ਕ ਯਵੋਨ ਮਿਸਸੀ ਵੁੱਡਸ ਅਦਾਲਤ ਵਿਚ ਨਿੱਜੀ ਬਿਆਨ ਦੇਣ ਸਮੇੇਂ ਰੋ ਪਈ। ਅਧਿਕਾਰੀਆਂ ਨੇ ਕਿਹਾ ਕਿ ਡੀ.ਐਨ.ਏ. ਡੇਟਾ ਨਾਲ ਛੇੜਛਾੜ ਨੇ ਸੈਂਕੜੇ ਅਪਰਾਧਿਕ ਮਾਮਲਿਆਂ ਦੀ ਵੈਧਤਾ ਬਾਰੇ ਸਵਾਲ ਖੜੇ ਕੀਤੇ ਹਨ। ਵੁੱਡਸ ਨੇ ਜੂਨ ਵਿਚ ਝੂਠ ਬੋਲਣ, ਇਕ ਜਨਤਕ ਅਧਿਕਾਰੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ, ਜਾਅਲਸਾਜ਼ੀ ਕਰਨ ਅਤੇ ਸਾਈਬਰ ਅਪਰਾਧ ਕਰਨ ਦੇ ਦੋਸ਼ ਮੰਨ ਲਏ ਸਨ। ਉਸ ਨੂੰ ਕੋਲੋਰਾਡੋ ਦੇ ਗੋਲਡਨ ਵਿਚ ਸਟੇਟ ਜ਼ਿਲ੍ਹਾ ਜੱਜ ਐਂਡਰਿਊ ਪੋਲੈਂਡ ਨੇ ਸਜ਼ਾ ਸੁਣਾਈ।
ਪਿਛਲੀ ਖ਼ਬਰ ਅਨਿਲ ਚੱਕਰਵਰਤੀ ‘ਅਡੋਬ’ ਦੇ ਅਗਲੇ ਪ੍ਰਧਾਨ ਤੇ ਸੀ.ਈ.ਓ. ਹੋਣਗੇ ਅਗਲੀ ਖ਼ਬਰ 9/11 ਦੇ ਨਾਇਕਾਂ ਨੂੰ ਟਰੰਪ ਦਾ ਸਲਾਮ - ਵੈਲਜ਼ ਕ੍ਰਾਊਦਰ ਨੂੰ ਮਰਨ ਉਪਰੰਤ ਵੱਡਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।