10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਵਿਨੀਪੈਗ ਵਿਖੇ ਸੀਨੀਅਰ ਸੁਸਾਇਟੀ ਵਲੋਂ ਰੰਗਲੀ ਸ਼ਾਮ ਦਾ ਸ਼ਾਨਦਾਰ ਆਯੋਜਨ

ਸੰਸਦ ਮੈਂਬਰ ਤੇ ਵਿਧਾਇਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਵਿਨੀਪੈਗ, 9 ਸਤੰਬਰ (ਵਰਿੰਦਰ ਸਿੰਘ ਰੰਧਾਵਾ)-ਵਿਨੀਪੈਗ ਦੇ ਵਾਟਰਫੋਰਡ ਏਰੀਏ ਵਿਚ ਰਹਿੰਦੇ ਸੀਨੀਅਰਜ਼ ਵਲੋਂ ਭਾਈਚਾਰੇ ਦੀ ਏਕਤਾ ਦੇ ਮੱਦੇਨਜ਼ਰ ਸਥਾਨਕ ਤੰਦੂਰ ਰੈਸਟੋਰੈਂਟ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਰੰਗਲੀ ਸ਼ਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿੰਨੀਪੈਗ ਨੌਰਥ ਦੇ ਸੰਸਦ ਮੈਂਬਰ ਕੇਵਿਨ ਲੈਮਰੂ ਅਤੇ ਵਿਧਾਇਕ ਸਿੰਡੀ ਲੈਮਰੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਕੇਵਿਨ ਲੈਮਰੂ ਨੇ ਵਾਟਰਫੋਰਡ ਸੀਨੀਅਰ ਸੁਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੇ ਮਾਣ ਸਨਮਾਨ ਲਈ ਅਜਿਹੇ ਸਮਾਗਮ ਕਰਨੇ ਬੇਹੱਦ ਜ਼ਰੂਰੀ ਹਨ ਕਿਉਂਕਿ ਸੀਨੀਅਰ ਹੀ ਸਾਡੇ ਸ਼ਾਨਾਮੱਤੇ ਸੱਭਿਆਚਾਰ ਅਤੇ ਭਾਈਚਾਰਕ ਇਕਜੁੱਟਤਾ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।

ਅਜੀਤ ਡੈਸਕ 10-09-2026
ਸੰਸਦ ਮੈਂਬਰ ਤੇ ਵਿਧਾਇਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ
ਵਿਨੀਪੈਗ, 9 ਸਤੰਬਰ (ਵਰਿੰਦਰ ਸਿੰਘ ਰੰਧਾਵਾ)-ਵਿਨੀਪੈਗ ਦੇ ਵਾਟਰਫੋਰਡ ਏਰੀਏ ਵਿਚ ਰਹਿੰਦੇ ਸੀਨੀਅਰਜ਼ ਵਲੋਂ ਭਾਈਚਾਰੇ ਦੀ ਏਕਤਾ ਦੇ ਮੱਦੇਨਜ਼ਰ ਸਥਾਨਕ ਤੰਦੂਰ ਰੈਸਟੋਰੈਂਟ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਰੰਗਲੀ ਸ਼ਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿੰਨੀਪੈਗ ਨੌਰਥ ਦੇ ਸੰਸਦ ਮੈਂਬਰ ਕੇਵਿਨ ਲੈਮਰੂ ਅਤੇ ਵਿਧਾਇਕ ਸਿੰਡੀ ਲੈਮਰੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਕੇਵਿਨ ਲੈਮਰੂ ਨੇ ਵਾਟਰਫੋਰਡ ਸੀਨੀਅਰ ਸੁਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੇ ਮਾਣ ਸਨਮਾਨ ਲਈ ਅਜਿਹੇ ਸਮਾਗਮ ਕਰਨੇ ਬੇਹੱਦ ਜ਼ਰੂਰੀ ਹਨ ਕਿਉਂਕਿ ਸੀਨੀਅਰ ਹੀ ਸਾਡੇ ਸ਼ਾਨਾਮੱਤੇ ਸੱਭਿਆਚਾਰ ਅਤੇ ਭਾਈਚਾਰਕ ਇਕਜੁੱਟਤਾ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਇਥੇ ਜ਼ਿਕਰਯੋਗ ਹੈ ਕਿ ਪੰਜਾਬੀ ਭਾਈਚਾਰੇ ਦੀ ਜਾਣੀ ਪਛਾਣੀ ਸਖਸੀਅਤ ਨਰੇਸ਼ ਸ਼ਰਮਾਂ ਦੀ ਪਹਿਲਕਦਮੀ ਤੇ ਕੁਝ ਸਮਾਂ ਪਹਿਲਾਂ ਹੀ ਵਾਟਰਫੋਰਡ ਸੀਨੀਅਰ ਸੁਸਾਇਟੀ ਦਾ ਗਠਨ ਕੀਤਾ ਗਿਆ ਸੀ ਅਤੇ ਰੰਗਲੀ ਸ਼ਾਮ ਪਹਿਲਾ ਪ੍ਰੋਗਰਾਮ ਸੀ । ਇਸ ਖੂਬਸੂਰਤ ਸ਼ਾਮ ਨੂੰ ਚਾਰ ਚੰਨ ਲਾਉਣ ਲਈ ਉੱਘੇ ਗਾਇਕ ਚੰਨ ਚਮਕੌਰ ਅਤੇ ਸਾਥੀ ਕਲਾਕਾਰਾਂ ਨੇ ਪੰਜਾਬੀ ਸੱਭਿਆਚਾਰ ਨਾਲ ਭਰਪੂਰ ਗੀਤਾਂ ਰਾਹੀਂ ਮਨੋਰੰਜਨ ਕਰਦਿਆਂ ਸ਼ਾਮ ਨੂੰ ਯਾਦਗਾਰੀ ਬਣਾ ਦਿੱਤਾ। ਵਾਟਰਫੋਰਡ ਸੀਨੀਅਰ ਸੁਸਾਇਟੀ ਦੇ ਪ੍ਰਧਾਨ ਪ੍ਰਗਟ ਸਿੰਘ ਸੇਖੋਂ ਨੇ ਆਪਣੇ ਸੰਖੇਪ ਸ਼ਬਦਾਂ ਦੇ ਸੰਬੋਧਨ ਵਿਚ ਵੱਡੀ ਗਿਣਤੀ ਵਿੱਚ ਸੀਨੀਅਰ ਮੈਂਬਰਾਂ ਵਲੋਂ ਕੀਤੀ ਸ਼ਿਰਕਤ ਲਈ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਵੀ ਅਜਿਹੇ ਯਾਦਗਾਰੀ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ ।ਸੀਨੀਅਰਾਂ ਨੂੰ ਪੰਜਾਬੀ ਮੀਡੀਆ ਐਸੋਸੀਏਸ਼ਨ ਆਫ ਮੈਨੀਟੋਬਾ ਦੇ ਪ੍ਰਧਾਨ ਨਰੇਸ਼ ਸ਼ਰਮਾਂ ਅਤੇ ਐਮ.ਪੀ. ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ 25 ਸਾਲ ਬਾਅਦ ਮਮਦਾਨੀ ਨੇ ਖੋਲ੍ਹੀਆਂ 9/11 ਦੀਆਂ ਬੰਦ ਫਾਈਲਾਂ , 1.70 ਲੱਖ ਪੰਨੇ ਜਨਤਕ ਅਗਲੀ ਖ਼ਬਰ ਕੈਨੇਡਾ ਕਦੇ ਵੀ ਅਮਰੀਕਾ ਦਾ 51 ਵਾਂ ਸੂਬਾ ਨਹੀਂ ਬਣੇਗਾ - ਡੇਵਿਡ ਈਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।