10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਬਰਤਾਨੀਆ ਵਿਚ ਹਵਾਈ ਯਾਤਰਾ ਅੱਜ ਵੀ ਪ੍ਰਭਾਵਿਤ , 347 ਉਡਾਣਾਂ ਰੱਦ

ਲੰਡਨ, 9 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਬੀਤੇ ਕੱਲ੍ਹ ਹਵਾਈ ਟ੍ਰੈਫ਼ਿਕ ਕੰਟਰੋਲ ਵਿਚ ਆਈ ਤਕਨੀਕੀ ਖ਼ਰਾਬੀ ਤੋਂ ਬਾਅਦ ਭਾਵੇਂ ਮੁੜ ਉਡਾਣਾਂ ਸ਼ੁਰੂ ਹੋ ਗਈਆਂ ਹਨ ਪਰ ਅਜੇ ਵੀ ਸਥਿਤੀ ਆਮ ਵਰਗੀ ਨਹੀਂ ਹੋਈ। ਅੱਜ ਬੁੱਧਵਾਰ ਨੂੰ ਵੀ ਰੱਦ ਹੋਣ ਜਾਂ ਉਡਾਣ ਨਾ ਭਰ ਸਕਣ ਵਾਲੀਆਂ ਫਲਾਈਟਾਂ ਦੀ ਗਿਣਤੀ 347 ਤੱਕ ਦੱਸੀ ਜਾ ਰਹੀ ਹੈ।

ਅਜੀਤ ਡੈਸਕ 10-09-2026
ਲੰਡਨ, 9 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਬੀਤੇ ਕੱਲ੍ਹ ਹਵਾਈ ਟ੍ਰੈਫ਼ਿਕ ਕੰਟਰੋਲ ਵਿਚ ਆਈ ਤਕਨੀਕੀ ਖ਼ਰਾਬੀ ਤੋਂ ਬਾਅਦ ਭਾਵੇਂ ਮੁੜ ਉਡਾਣਾਂ ਸ਼ੁਰੂ ਹੋ ਗਈਆਂ ਹਨ ਪਰ ਅਜੇ ਵੀ ਸਥਿਤੀ ਆਮ ਵਰਗੀ ਨਹੀਂ ਹੋਈ। ਅੱਜ ਬੁੱਧਵਾਰ ਨੂੰ ਵੀ ਰੱਦ ਹੋਣ ਜਾਂ ਉਡਾਣ ਨਾ ਭਰ ਸਕਣ ਵਾਲੀਆਂ ਫਲਾਈਟਾਂ ਦੀ ਗਿਣਤੀ 347 ਤੱਕ ਦੱਸੀ ਜਾ ਰਹੀ ਹੈ।ਹਵਾਬਾਜ਼ੀ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਕੰਪਨੀ ਸੀਰੀਅਮ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਕੁੱਲ 347 ਉਡਾਣਾਂ ਰੱਦ ਹੋਈਆਂ ਜਾਂ ਨਿਰਧਾਰਤ ਸਮੇਂ ਮੁਤਾਬਕ ਉੱਡ ਨਹੀਂ ਸਕੀਆਂ।ਇਨ੍ਹਾਂ ਵਿੱਚ 150 ਬਰਤਾਨੀਆ ਤੋਂ ਰਵਾਨਾ ਹੋਣ ਵਾਲੀਆਂ ਉਡਾਣਾਂ ਅਤੇ 197 ਬਰਤਾਨੀਆ ਪਹੁੰਚਣ ਵਾਲੀਆਂ ਉਡਾਣਾਂ ਸ਼ਾਮਿਲ ਹਨ।ਸੀਰੀਅਮ ਅਨੁਸਾਰ ਇਹ ਗਿਣਤੀ ਬੁੱਧਵਾਰ ਲਈ ਨਿਰਧਾਰਤ ਕੁੱਲ ਉਡਾਣਾਂ ਦਾ ਲਗਭਗ 5.9 ਫ਼ੀਸਦੀ ਬਣਦੀ ਹੈ।ਉਡਾਣਾਂ ਰੱਦ ਹੋਣ ਕਾਰਨ ਵੱਡੀ ਗਿਣਤੀ ਵਿੱਚ ਯਾਤਰੀਆਂ ਦੇ ਯਾਤਰਾ ਪ੍ਰੋਗਰਾਮ ਪ੍ਰਭਾਵਿਤ ਹੋਏ ਹਨ ਅਤੇ ਹਵਾਈ ਅੱਡਿਆਂ ’ਤੇ ਯਾਤਰੀਆਂ ਨੂੰ ਆਪਣੀਆਂ ਉਡਾਣਾਂ ਸਬੰਧੀ ਤਾਜ਼ਾ ਜਾਣਕਾਰੀ ਦੀ ਉਡੀਕ ਕਰਨੀ ਪੈ ਰਹੀ ਹੈ।ਬਰਤਾਨੀਆ ਦੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿੱਚ ਆਈ ਤਕਨੀਕੀ ਖ਼ਰਾਬੀ ਕਾਰਨ ਦੇਸ਼ ਦੇ ਹਵਾਈ ਅੱਡਿਆਂ ’ਤੇ ਵੱਡੇ ਪੱਧਰ ’ਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਹਵਾਈ ਅੱਡਿਆਂ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਕਈ ਯਾਤਰੀਆਂ ਨੂੰ ਟਰਮੀਨਲਾਂ ਦੇ ਫਰਸ਼ਾਂ ’ਤੇ ਸੌਂਦਿਆਂ ਅਤੇ ਆਪਣੀਆਂ ਉਡਾਣਾਂ ਬਾਰੇ ਜਾਣਕਾਰੀ ਦੀ ਉਡੀਕ ਕਰਦਿਆਂ ਦੇਖਿਆ ਗਿਆ। ਲੰਡਨ ਦੇ ਗੈਟਵਿਕ ਹਵਾਈ ਅੱਡੇ ’ਤੇ ਫਸੇ ਨਵ-ਵਿਆਹੇ ਜੋੜੇ ਸਾਸ਼ਾ ਅਤੇ ਜੇਮਜ਼ ਨੇ ਆਪਣੀ ਪ੍ਰੇਸ਼ਾਨੀ ਬਿਆਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਅਜਿਹਾ ਮਹਿਸੂਸ ਹੋ ਰਿਹਾ ਹੈ ਜਿਵੇਂ ਉਨ੍ਹਾਂ ਦਾ ਹਨੀਮੂਨ ਗੈਟਵਿਕ ਹਵਾਈ ਅੱਡੇ ’ਤੇ ਹੀ ਲੰਘ ਜਾਵੇਗਾ। ਬਰਤਾਨੀਆ ਦੀ ਟਰਾਂਸਪੋਰਟ ਮੰਤਰੀ ਹਾਈਡੀ ਅਲੈਗਜ਼ੈਂਡਰ ਨੇ ਪ੍ਰਭਾਵਿਤ ਯਾਤਰੀਆਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਨੇ ਯੂ ਕੇ ਸਿਵਲ ਐਵੀਏਸ਼ਨ ਅਥਾਰਟੀ ਨੂੰ ਘਟਨਾ ਦੀ ਸੁਤੰਤਰ ਜਾਂਚ ਕਰਨ ਲਈ ਕਿਹਾ ਹੈ।ਇਸ ਘਟਨਾ ਤੋਂ ਬਾਅਦ ਇੱਕ ਵਾਰ ਫਿਰ ਬਰਤਾਨੀਆ ਦੇ ਹਵਾਈ ਆਵਾਜਾਈ ਪ੍ਰਬੰਧ ਅਤੇ ਤਕਨੀਕੀ ਪ੍ਰਣਾਲੀਆਂ ਦੀ ਭਰੋਸੇਯੋਗਤਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ।
ਪਿਛਲੀ ਖ਼ਬਰ ਕੈਨੇਡਾ ਕਦੇ ਵੀ ਅਮਰੀਕਾ ਦਾ 51 ਵਾਂ ਸੂਬਾ ਨਹੀਂ ਬਣੇਗਾ - ਡੇਵਿਡ ਈਬੀ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕੋਲਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।