30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਲੰਡਨ ’ ਚ ਘਰੇਲੂ ਹਿੰਸਾ ਖ਼ਿਲਾਫ਼ ਕਰਵਾਇਆ ਜਾਗਰੂਕਤਾ ਸਮਾਗਮ

ਲੰਡਨ, 29 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੁਨਾਈਟਡ ਸਿੱਖ਼ਸ ਗਲੋਬਲ ਤੇ ਯੁਨਾਈਟਡ ਹਿਊਮੈਨੇਟੇਰੀਅਨ ਸਿੱਖ ਏਡ ਵੱਲੋਂ ਮੈਟਰੋਪੋਲਿਟਨ ਪੁਲਿਸ ਦੇ ਸਹਿਯੋਗ ਨਾਲ ਘਰੇਲੂ ਹਿੰਸਾ, ਇਸ ਦੀ ਰਿਪੋਰਟ ਕਰਨ ਦੀ ਪ੍ਰਕਿਰਿਆ ਤੇ ਪੀੜਤਾਂ ਦੇ ਅਧਿਕਾਰਾਂ ਸਬੰਧੀ ਕਮਿਊਨਿਟੀ ਜਾਗਰੂਕਤਾ ਸੈਸ਼ਨ ਹੇਜ਼ ਦੀ ਬੋਟਵੈੱਲ ਗ੍ਰੀਨ ਲਾਇਬ੍ਰੇਰੀ ਵਿਖੇ ਕਰਵਾਇਆ ਗਿਆ। ਸੈਸ਼ਨ ਦੀ ਮੇਜ਼ਬਾਨੀ ਯੁਨਾਈਟਡ ਸਿੱਖ਼ਸ ਗਲੋਬਲ ਤੇ ਯੁਨਾਈਟਡ ਹਿਊਮੈਨੇਟੇਰੀਅਨ ਸਿੱਖ ਏਡ ਦੀ ਡਾਇਰੈਕਟਰ ਬੀਬੀ ਨਰਪਿੰਦਰ ਕੌਰ ਮਾਨ ਬੀ.

ਅਜੀਤ ਡੈਸਕ 30-08-2026
ਲੰਡਨ, 29 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੁਨਾਈਟਡ ਸਿੱਖ਼ਸ ਗਲੋਬਲ ਤੇ ਯੁਨਾਈਟਡ ਹਿਊਮੈਨੇਟੇਰੀਅਨ ਸਿੱਖ ਏਡ ਵੱਲੋਂ ਮੈਟਰੋਪੋਲਿਟਨ ਪੁਲਿਸ ਦੇ ਸਹਿਯੋਗ ਨਾਲ ਘਰੇਲੂ ਹਿੰਸਾ, ਇਸ ਦੀ ਰਿਪੋਰਟ ਕਰਨ ਦੀ ਪ੍ਰਕਿਰਿਆ ਤੇ ਪੀੜਤਾਂ ਦੇ ਅਧਿਕਾਰਾਂ ਸਬੰਧੀ ਕਮਿਊਨਿਟੀ ਜਾਗਰੂਕਤਾ ਸੈਸ਼ਨ ਹੇਜ਼ ਦੀ ਬੋਟਵੈੱਲ ਗ੍ਰੀਨ ਲਾਇਬ੍ਰੇਰੀ ਵਿਖੇ ਕਰਵਾਇਆ ਗਿਆ। ਸੈਸ਼ਨ ਦੀ ਮੇਜ਼ਬਾਨੀ ਯੁਨਾਈਟਡ ਸਿੱਖ਼ਸ ਗਲੋਬਲ ਤੇ ਯੁਨਾਈਟਡ ਹਿਊਮੈਨੇਟੇਰੀਅਨ ਸਿੱਖ ਏਡ ਦੀ ਡਾਇਰੈਕਟਰ ਬੀਬੀ ਨਰਪਿੰਦਰ ਕੌਰ ਮਾਨ ਬੀ.ਈ.ਐਮ. ਵੱਲੋਂ ਕੀਤੀ ਗਈ। ਉਹ ਯੂ.ਕੇ. ਵਿਚ ਹੋਮ ਆਫਿਸ ਦੀ ਸਟੇਕਹੋਲਡਰ ਵੀ ਹਨ। ਸੈਸ਼ਨ ਦੌਰਾਨ ਮੈਟਰੋਪੋਲਿਟਨ ਪੁਲਿਸ ਦੇ ਨੁਮਾਇੰਦਿਆਂ ਨੇ ਘਰੇਲੂ ਹਿੰਸਾ ਦੀ ਪਛਾਣ, ਇਸ ਦੀ ਰਿਪੋਰਟ ਕਰਨ, ਪੀੜਤਾਂ ਦੇ ਅਧਿਕਾਰਾਂ ਤੇ ਉਪਲਬਧ ਸਹਾਇਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਭਾਈਚਾਰੇ ਦੇ ਲੋਕਾਂ ਨੇ ਵੀ ਸਰਗਰਮੀ ਨਾਲ ਹਿੱਸਾ ਲਿਆ ਤੇ ਘਰੇਲੂ ਹਿੰਸਾ ਵਰਗੇ ਸੰਵੇਦਨਸ਼ੀਲ ਮੁੱਦੇ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ। ਬੀਬੀ ਨਰਪਿੰਦਰ ਕੌਰ ਮਾਨ ਨੇ ਕਿਹਾ ਕਿ ਘਰੇਲੂ ਹਿੰਸਾ ਨੂੰ ਚੁੱਪ ਚਾਪ ਸਹਿਣ ਨਹੀਂ ਕਰਦੇ ਰਹਿਣਾ ਚਾਹੀਦਾ। ਲੋਕਾਂ ਨੂੰ ਆਪਣੇ ਅਧਿਕਾਰਾਂ, ਸ਼ਿਕਾਇਤ ਦਰਜ ਕਰਵਾਉਣ ਦੇ ਤਰੀਕਿਆਂ ਤੇ ਉਪਲਬਧ ਸਹਾਇਤਾ ਬਾਰੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ, ਅਸੀਂ ਸੁਰੱਖਿਅਤ ਤੇ ਮਜ਼ਬੂਤ ਭਾਈਚਾਰਾ ਬਣਾਉਣ ਲਈ ਹੀ ਯਤਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਯੁਨਾਈਟਡ ਸਿੱਖ਼ਸ ਗਲੋਬਲ ਤੇ ਯੁਨਾਈਟਡ ਹਿਊਮੈਨੇਟੇਰੀਅਨ ਸਿੱਖ ਏਡ ਭਵਿੱਖ ਵਿਚ ਵੀ ਮੈਟਰੋਪੋਲਿਟਨ ਪੁਲਿਸ ਨਾਲ ਮਿਲ ਕੇ ਪਰਿਵਾਰਾਂ ਤੇ ਭਾਈਚਾਰੇ ਨਾਲ ਸਬੰਧਿਤ ਅਹਿਮ ਮੁੱਦਿਆਂ ਬਾਰੇ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਲਈ ਯਤਨ ਜਾਰੀ ਰੱਖੇਗੀ। ਇਸ ਮੌਕੇ ਲਖਵਿੰਦਰ ਪੰਨੂ, ਭਾਈ ਗਜਿੰਦਰ ਸਿੰਘ, ਹੇਜ਼ ਬਿਜਨਿਸ ਫੌਰਮ ਤੋਂ ਮਿਃ ਡੇਵਿਡ, ਹਰਿੰਦਰ ਸਿੰਘ ਖਾਲਸਾ ਦੀਵਾਨ ਅਫ਼ਗਾਨਿਸਤਾਨ, ਡਾਃ ਤੇਜ਼ਖੁਰਾਣਾ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਇਮਰਾਨ ਖ਼ਾਨ ਦੇ ਪੁੱਤਰਾਂ ਦਾ ਇੰਟਰਵਿਊ ਵੇਖ ਕੇ ਭਾਵੁਕ ਹੋਏ ਜਾਵੇਦ ਮਿਆਂਦਾਦ ਅਗਲੀ ਖ਼ਬਰ ਸੈਫ ਅਲੀ ਖਾਨ ’ਤੇ ਹਮਲੇ ਦੇ ਦੋਸ਼ੀ ਨੇ ਆਪਣਾ ਜੁਰਮ ਕਬੂਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।