30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਆਸਟਰੀਆ ਦੇ ਇਕ ਹੋਟਲ ’ਚ ਸਿੱਖ ਨੌਜਵਾਨਾਂ ਨੂੰ ਦਸਤਾਰ ਪਹਿਨ ਕੇ ਜਾਣ ਤੋਂ ਰੋਕਿਆ

ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਨਸਲੀ ਭੇਦਭਾਵ ਦੇ ਲਾਏ ਦੋਸ਼ ਜਲੰਧਰ, 29 ਅਗਸਤ (ਜਸਪਾਲ ਸਿੰਘ)-ਆਸਟਰੀਆ ’ਚ ਨਸਲੀ ਭੇਦਭਾਵ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਸਿੱਖ ਨੌਜਵਾਨਾਂ ਨੂੰ ਦਸਤਾਰ ਪਹਿਨ ਕੇ ਇਕ ਹੋਟਲ ’ਚ ਜਾਣ ਤੋਂ ਰੋਕ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਖੁਦ ਉਕਤ ਨੌਜਵਾਨਾਂ ਨੇ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਸਾਂਝੀ ਕਰਦਿਆਂ ਇਸ ਨੂੰ ਸਪੱਸ਼ਟ ਤੌਰ ’ਤੇ ਨਸਲੀ ਭੇਦਭਾਵ ਦਾ ਮਾਮਲਾ ਦੱਸਿਆ।

ਅਜੀਤ ਡੈਸਕ 30-08-2026
ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਨਸਲੀ ਭੇਦਭਾਵ ਦੇ ਲਾਏ ਦੋਸ਼
ਜਲੰਧਰ, 29 ਅਗਸਤ (ਜਸਪਾਲ ਸਿੰਘ)-ਆਸਟਰੀਆ ’ਚ ਨਸਲੀ ਭੇਦਭਾਵ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਸਿੱਖ ਨੌਜਵਾਨਾਂ ਨੂੰ ਦਸਤਾਰ ਪਹਿਨ ਕੇ ਇਕ ਹੋਟਲ ’ਚ ਜਾਣ ਤੋਂ ਰੋਕ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਖੁਦ ਉਕਤ ਨੌਜਵਾਨਾਂ ਨੇ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਸਾਂਝੀ ਕਰਦਿਆਂ ਇਸ ਨੂੰ ਸਪੱਸ਼ਟ ਤੌਰ ’ਤੇ ਨਸਲੀ ਭੇਦਭਾਵ ਦਾ ਮਾਮਲਾ ਦੱਸਿਆ। ਮੁਹਾਲੀ ’ਚ ਟਰੇਡਿੰਗ ਕੰਪਨੀ ਚਲਾ ਰਹੇ ਨੌਜਵਾਨ ਜਸਪ੍ਰੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਹ ਆਪਣੇ ਦੋਸਤ ਨਾਲ ਆਸਟਰੀਆ ਘੁੰਮਣ ਆਏ ਸਨ ਤੇ ਇਸ ਸੰਬੰਧੀ ਉਨ੍ਹਾਂ ਨੇ ਸਾਲਜ਼ਬਰਗ ਸਥਿਤ ‘ਕੂਲ ਮਾਮਾ’ ਨਾਂਅ ਦਾ ਹੋਟਲ ਬੁੱਕ ਕਰਵਾਇਆ ਸੀ ਪਰ ਜਦੋਂ ਉਹ ਹੋਟਲ ਦੇ ਅੰਦਰ ਜਾਣ ਲੱਗੇ ਤਾਂ ਉਨ੍ਹਾਂ ਨੂੰ ਧਾਰਮਿਕ ਪਹਿਰਾਵੇ ਕਾਰਨ ਹੋਟਲ ’ਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦਾ ਪਹਿਰਾਵਾ ਰੈਸਟੋਰੈਂਟ ਦੇ ਨਿਯਮਾਂ ਅਨੁਸਾਰ ਨਹੀਂ ਹੈ ਤੇ ਉਹ ਦਸਤਾਰ ਪਹਿਨ ਕੇ ਅੰਦਰ ਨਹੀਂ ਜਾ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਬੁਕਿੰਗ ਰੱਦ ਕਰਕੇ ਰਿਫੰਡ ਦੀ ਮੰਗ ਕੀਤੀ ਤਾਂ ਹੋਟਲ ਪ੍ਰਬੰਧਕਾਂ ਨੇ ਰਿਫੰਡ ਦੇਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ। ਜਸਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਰਿਫੰਡ ਦੀ ਵੀ ਕੋਈ ਲੋੜ ਨਹੀਂ ਹੈ ਪਰ ਇਹ ਮਾਮਲਾ ਪੈਸਿਆਂ ਨਾਲੋਂ ਵੀ ਵੱਧ ਉਨ੍ਹਾਂ ਦੇ ਮਾਣ ਸਨਮਾਨ ਅਤੇ ਧਾਰਮਿਕ ਪਛਾਣ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਉਕਤ ਹੋਟਲ ’ਚ ਨਾ ਜਾਣ ਦੀ ਸਲਾਹ ਦਿੱਤੀ ਹੈ।
ਪਿਛਲੀ ਖ਼ਬਰ ਸੈਫ ਅਲੀ ਖਾਨ ’ਤੇ ਹਮਲੇ ਦੇ ਦੋਸ਼ੀ ਨੇ ਆਪਣਾ ਜੁਰਮ ਕਬੂਲਿਆ ਅਗਲੀ ਖ਼ਬਰ ਐਸ. ਅਸ਼ੋਕ ਭੌਰਾ ਦੀ ਪੁਸਤਕ ‘ਪੰਜਾਬੀ ਰੂਟਸ, ਅਮੈਰਿਕਨ ਡਰੀਮਜ਼’ ਕਵੈਂਟਰੀ ਵਿਖੇ ਉੱਘੀਆਂ ਸ਼ਖਸੀਅਤਾਂ ਵੱਲੋਂ ਰਿਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।