21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕੈਨੇਡਾ ’ਚ ਜਬਰੀ ਵਸੂਲੀ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ

ਟੋਰਾਂਟੋ, 20 ਅਗਸਤ (ਇੰਟ.) -ਕੈਨੇਡਾ ਦੇ ਬਰੈਂਪਟਨ ਵਿਚ ਇਕ ਵਿਅਕਤੀ ਨੂੰ ਡੇਟ ਲਈ ਬੁਲਾ ਕੇ ਕਥਿਤ ਤੌਰ ’ਤੇ ਧਮਕਾਉਣ ਤੇ ਉਸ ਤੋਂ 6,000 ਡਾਲਰ ਈ-ਟ੍ਰਾਂਸਫਰ ਕਰਵਾਉਣ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਇਕ ਪੁਰਸ਼ ਤੇ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਜੀਤ ਡੈਸਕ 21-08-2026
ਟੋਰਾਂਟੋ, 20 ਅਗਸਤ (ਇੰਟ.)-ਕੈਨੇਡਾ ਦੇ ਬਰੈਂਪਟਨ ਵਿਚ ਇਕ ਵਿਅਕਤੀ ਨੂੰ ਡੇਟ ਲਈ ਬੁਲਾ ਕੇ ਕਥਿਤ ਤੌਰ ’ਤੇ ਧਮਕਾਉਣ ਤੇ ਉਸ ਤੋਂ 6,000 ਡਾਲਰ ਈ-ਟ੍ਰਾਂਸਫਰ ਕਰਵਾਉਣ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਇਕ ਪੁਰਸ਼ ਤੇ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਮੁਤਾਬਕ, ਜੁਲਾਈ ਮਹੀਨੇ ’ਚ ਪੀੜਤ ਨਾਲ ਇਕ ਔਨਲਾਈਨ ਮੈਸੇਜਿੰਗ ਪਲੇਟਫਾਰਮ ਰਾਹੀਂ ਸੰਪਰਕ ਕੀਤਾ ਗਿਆ ਸੀ। ਮੁਲਾਕਾਤ ਲਈ ਉਸ ਨੂੰ ਬਰੈਂਪਟਨ ਦੇ ਟੋਰਬ੍ਰਾਮ ਰੋਡ ਅਤੇ ਪੀਟਰ ਰੌਬਰਟਸਨ ਬੁਲੇਵਾਰਡ ਨੇੜੇ ਸਥਿਤ ਇਕ ਬੇਸਮੈਂਟ ਅਪਾਰਟਮੈਂਟ ਵਿਚ ਬੁਲਾਇਆ ਗਿਆ। ਪੁਲਿਸ ਅਨੁਸਾਰ, ਪੀੜਤ ਦੇ ਅਪਾਰਟਮੈਂਟ ਵਿਚ ਪਹੁੰਚਣ ਤੋਂ ਕੁਝ ਸਮੇਂ ਬਾਅਦ ਇਕ ਪੁਰਸ਼ ਸ਼ੱਕੀ ਉੱਥੇ ਦਾਖਲ ਹੋਇਆ ਤੇ ਉਸ ਨੂੰ ਧਮਕਾਉਂਦਿਆਂ 6,000 ਡਾਲਰ ਈ-ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ 12 ਅਗਸਤ ਨੂੰ ਬਰੈਂਪਟਨ ਵਾਸੀ 35 ਸਾਲਾ ਹਰਵਿੰਦਰ ਸਿੰਘ ਤੇ 23 ਸਾਲਾ ਰੀਆ ਰੀਆ ਨੂੰ ਗ੍ਰਿਫ਼ਤਾਰ ਕੀਤਾ। ਦੋਵਾਂ ਵਿਰੁੱਧ ਜ਼ਬਰਦਸਤੀ ਕੈਦ, ਜਬਰੀ ਵਸੂਲੀ ਤੇ ਡਕੈਤੀ ਦੇ ਦੋ-ਦੋ ਦੋਸ਼ ਲਗਾਏ ਗਏ ਹਨ। ਇਸ ਤੋਂ ਇਲਾਵਾ, ਹਰਵਿੰਦਰ ਸਿੰਘ ’ਤੇ ਧਮਕੀਆਂ ਦੇਣ ਦਾ ਇੱਕ ਹੋਰ ਦੋਸ਼ ਵੀ ਲਗਾਇਆ ਗਿਆ ਹੈ।
ਪਿਛਲੀ ਖ਼ਬਰ ਚੰਗੀ ਨੀਂਦ ਦੇ ਨਵੇਂ ਜਨੂੰਨ ਦਾ ਨਾਂਅ ਹੈ 'ਸਲੀਪ ਮੈਕਸਿੰਗ' ਅਗਲੀ ਖ਼ਬਰ ਭਾਰਤ ਨੇ ਇੰਗਲੈਂਡ ਦੀ ਮੁਹਿੰਮ ਦਾ ਕੀਤਾ ਅੰਤ, ਮੈਚ ਗੋਲ ਰਹਿਤ ਡਰਾਅ ’ਤੇ ਖ਼ਤਮ ਮਹਿਲਾ ਹਾਕੀ ਵਿਸ਼ਵ ਕੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।