21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਵਾਂ ਅਦਬੀ ਤੇ ਕਲਾ ਉਤਸਵ ਕਰਵਾਇਆ

ਮੈਲਬੌਰਨ, 20 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਸਾਹਿਤਕ ਸੱਥ ਮੈਲਬੌਰਨ ਵੱਲੋਂ ਬਿੱਕਰ ਬਾਈ ਦੀ ਅਗਵਾਈ ਹੇਠ ਸਪ੍ਰਿੰਗਵੇਲ ਵਿਖੇ ਪੰਜਵਾਂ ਅਦਬੀ ਤੇ ਕਲਾ ਉਤਸਵ ਕਰਵਾਇਆ ਗਿਆ। ਪੰਜਾਬੀ ਸਾਹਿਤ, ਕਲਾ, ਸੱਭਿਆਚਾਰ ਤੇ ਮਾਂ-ਬੋਲੀ ਨੂੰ ਸਮਰਪਿਤ ਇਸ ਸਮਾਗਮ ਵਿਚ ਸਾਹਿਤਕਾਰਾਂ, ਕਲਾਕਾਰਾਂ ਤੇ ਸੱਭਿਆਚਾਰਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 21-08-2026
ਮੈਲਬੌਰਨ, 20 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਸਾਹਿਤਕ ਸੱਥ ਮੈਲਬੌਰਨ ਵੱਲੋਂ ਬਿੱਕਰ ਬਾਈ ਦੀ ਅਗਵਾਈ ਹੇਠ ਸਪ੍ਰਿੰਗਵੇਲ ਵਿਖੇ ਪੰਜਵਾਂ ਅਦਬੀ ਤੇ ਕਲਾ ਉਤਸਵ ਕਰਵਾਇਆ ਗਿਆ। ਪੰਜਾਬੀ ਸਾਹਿਤ, ਕਲਾ, ਸੱਭਿਆਚਾਰ ਤੇ ਮਾਂ-ਬੋਲੀ ਨੂੰ ਸਮਰਪਿਤ ਇਸ ਸਮਾਗਮ ਵਿਚ ਸਾਹਿਤਕਾਰਾਂ, ਕਲਾਕਾਰਾਂ ਤੇ ਸੱਭਿਆਚਾਰਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰੋ. ਮੋਹਨ ਸਿੰਘ ਯਾਦਗਾਰੀ ਪੁਰਸਕਾਰ ਡਾ. ਹਰਭਜਨ ਸਿੰਘ ਭਾਟੀਆ ਨੂੰ ਪ੍ਰਦਾਨ ਕੀਤਾ ਗਿਆ। ‘ਮਹਿਫ਼ਲ-ਏ-ਸੁਖ਼ਨ’ ਵਿਚ ਸਰਬਜੀਤ ਸੋਹੀ, ਭਾਗਵੀਰ ਕੌਰ, ਸੁਖਵਿੰਦਰ ਅੰਮ੍ਰਿਤ, ਬਲਜੀਤ ਕੌਰ ਅਤੇ ਬਲਵੰਤ ਸਾਨੀਪੁਰੀ ਨੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਤੋਂ ਇਲਾਵਾ ਚਿੱਤਰਕਲਾ, ਪੁਰਾਤਨ ਸਿੱਕਿਆਂ, ਲੋਕ ਸਾਜ਼ਾਂ ਅਤੇ ਪੁਸਤਕਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਸਮਾਗਮ ਦੌਰਾਨ ਮਿੰਟੂ ਬਰਾੜ, ਹਰਮਿੰਦਰ ਵਿਰਕ, ਪ੍ਰਭਜੋਤ ਸੰਧੂ, ਅਮਨਦੀਪ ਕੌਰ ਅਤੇ ਸਵਰਨ ਬਰਨਾਲਾ ਨੂੰ ‘ਪੰਜਾਬ ਗੌਰਵ ਪੁਰਸਕਾਰ-2026’ ਨਾਲ ਸਨਮਾਨਿਤ ਕੀਤਾ ਗਿਆ। ਨਿਊਜ਼ੀਲੈਂਡ ਤੋਂ ਪਹੁੰਚੇ ਸੀਨੀਅਰ ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਨੇ ਆਸਟ੍ਰੇਲੀਆ ਵਿਚ ‘ਪੰਜਾਬੀ ਭਾਸ਼ਾ ਹਫ਼ਤਾ’ ਮਨਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਪਿਛਲੀ ਖ਼ਬਰ ਸਵਪਨਾ ਤੇ ਸ਼ਿਵਪਾਲ ਡੋਪਿੰਗ ਮਾਮਲੇ ’ਚ ਮੁਅੱਤਲ ਅਗਲੀ ਖ਼ਬਰ ਹੈਰੀ ਤੇ ਮੇਘਨ ਇਸੇ ਮਹੀਨੇ ਪਰਿਵਾਰ ਸਮੇਤ ਬਰਤਾਨੀਆ ਵਾਪਸ ਪਰਤਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।