18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪੰਜਾਬੀ ਨੂੰ ਬਾਲ ਜਿਨਸੀ ਅਪਰਾਧਾਂ ਦੇ ਮਾਮਲੇ ’ਚ ਸਾਢੇ ਚਾਰ ਸਾਲ ਦੀ ਕੈਦ

ਲੰਡਨ, 17 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਕ ਅੰਡਰਕਵਰ ਪੁਲਿਸ ਅਧਿਕਾਰੀ ਵੱਲੋਂ 14 ਸਾਲਾ ਲੜਕੇ ਦੇ ਨਾਂਅ ’ਤੇ ਬਣਾਈ ਗਈ ਫਰਜ਼ੀ ਆਨਲਾਈਨ ਪ੍ਰੋਫਾਈਲ ਨਾਲ ਜਿਨਸੀ ਗੱਲਬਾਤ ਕਰਨ ਤੇ ਮੁਲਾਕਾਤ ਦਾ ਪ੍ਰਬੰਧ ਕਰਨ ਦੇ ਦੋਸ਼ਾਂ ਹੇਠ 25 ਸਾਲਾ ਗੁਰਪ੍ਰੀਤ ਸਿੰਘ ਨੂੰ ਸਾਢੇ ਚਾਰ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਵੁਲਵਰਹੈਂਪਟਨ ਕਰਾਊਨ ਕੋਰਟ ਵਿਚ ਦੱਸਿਆ ਗਿਆ ਕਿ 21 ਫਰਵਰੀ 2025 ਨੂੰ ਇਕ ਅੰਡਰਕਵਰ ਪੁਲਿਸ ਅਧਿਕਾਰੀ ਨੇ ਬਾਲਗਾਂ ਲਈ ਬਣੇ ਇਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਫਰਜ਼ੀ ਪ੍ਰੋਫਾਈਲ ਬਣਾਈ ਤੇ ਆਪਣੇ ਆਪ ਨੂੰ 14 ਸਾਲਾ ਸਮਲਿੰਗੀ ਲੜਕਾ ਦੱਸਿਆ।

ਅਜੀਤ ਡੈਸਕ 18-08-2026
ਲੰਡਨ, 17 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਕ ਅੰਡਰਕਵਰ ਪੁਲਿਸ ਅਧਿਕਾਰੀ ਵੱਲੋਂ 14 ਸਾਲਾ ਲੜਕੇ ਦੇ ਨਾਂਅ ’ਤੇ ਬਣਾਈ ਗਈ ਫਰਜ਼ੀ ਆਨਲਾਈਨ ਪ੍ਰੋਫਾਈਲ ਨਾਲ ਜਿਨਸੀ ਗੱਲਬਾਤ ਕਰਨ ਤੇ ਮੁਲਾਕਾਤ ਦਾ ਪ੍ਰਬੰਧ ਕਰਨ ਦੇ ਦੋਸ਼ਾਂ ਹੇਠ 25 ਸਾਲਾ ਗੁਰਪ੍ਰੀਤ ਸਿੰਘ ਨੂੰ ਸਾਢੇ ਚਾਰ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਵੁਲਵਰਹੈਂਪਟਨ ਕਰਾਊਨ ਕੋਰਟ ਵਿਚ ਦੱਸਿਆ ਗਿਆ ਕਿ 21 ਫਰਵਰੀ 2025 ਨੂੰ ਇਕ ਅੰਡਰਕਵਰ ਪੁਲਿਸ ਅਧਿਕਾਰੀ ਨੇ ਬਾਲਗਾਂ ਲਈ ਬਣੇ ਇਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਫਰਜ਼ੀ ਪ੍ਰੋਫਾਈਲ ਬਣਾਈ ਤੇ ਆਪਣੇ ਆਪ ਨੂੰ 14 ਸਾਲਾ ਸਮਲਿੰਗੀ ਲੜਕਾ ਦੱਸਿਆ। ਇਸ ਦੇ ਬਾਵਜੂਦ ਉਸ ਨੇ ਗੱਲਬਾਤ ਜਾਰੀ ਰੱਖੀ। ਜੁਲਾਈ 2026 ਵਿਚ ਜਿਊਰੀ ਨੇ ਗੁਰਪੀਤ ਸਿੰਘ ਨੂੰ ਇਕ ਬੱਚੇ ਨਾਲ ਜਿਨਸੀ ਸੰਚਾਰ ਕਰਨ ਦੇ ਇਕ ਮਾਮਲੇ, ਬੱਚੇ ਨੂੰ ਜਿਨਸੀ ਕਿਰਿਆ ਦੇਖਣ ਲਈ ਉਕਸਾਉਣ ਦੇ ਤਿੰਨ ਮਾਮਲਿਆਂ ਅਤੇ ਬੱਚੇ ਨਾਲ ਜਿਨਸੀ ਅਪਰਾਧ ਕਰਨ ਲਈ ਪ੍ਰਬੰਧ ਜਾਂ ਸਹੂਲਤ ਦੇਣ ਦੇ ਇਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ। ਮੈਰੀਡੇਲ, ਵੁਲਵਰਹੈਂਪਟਨ ਦੇ ਰਹਿਣ ਵਾਲੇ ਗੁਰਪੀਤ ਸਿੰਘ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪਰ ਅਦਾਲਤ ਨੇ ਦੋਸ਼ੀ ਠਹਿਰਾਉਂਦਿਆਂ ਉਸ ਨੂੰ ਸਾਢੇ ਚਾਰ ਸਾਲ ਦੀ ਕੈਦ ਅਤੇ ਅਣਮਿੱਥੇ ਸਮੇਂ ਲਈ ਜਿਣਸੀ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਹੈ।
ਪਿਛਲੀ ਖ਼ਬਰ ਲੈਸਟਰ ’ਚ ਤੀਰ ਗਰੁੱਪ ਨੂੰ ਵੱਡਾ ਹੁਲਾਰਾ, ਮੁਖਤਿਆਰ ਸਿੰਘ ਝੰਡੇਰ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪਰਿਵਾਰ ‘ਸਰਬੱਤ ਦਾ ਭ... ਅਗਲੀ ਖ਼ਬਰ ਲੁਧਿਆਣਾ ਦਾ ਅਰਸ਼ਦੀਪ ਸਿੰਘ ਬਰਤਾਨੀਆ ’ਚ ਬਣਿਆ ਫਾਈਟਰ ਪਾਇਲਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।