ਲੰਡਨ, 17 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਨਾਲ ਸੰਬੰਧਿਤ 28 ਸਾਲਾ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ ਬਰਤਾਨੀਆ ਦੀ ਰਾਇਲ ਏਅਰ ਫੋਰਸ ’ਚ ਇਤਿਹਾਸ ਰਚਦਿਆਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਰ.ਏ. ਐਫ. ਦੀ ਫਾਈਟਰ ਸਕੁਆਡਰਨ ਤੋਂ ਪਾਇਲਟ ਵਜੋਂ ‘ਵਿੰਗਜ਼’ ਹਾਸਲ ਕਰਨ ਵਾਲੇ ਪਹਿਲੇ ਸਿੱਖ ਬਣੇ ਹਨ। 14 ਅਗਸਤ ਨੂੰ ਉੱਤਰੀ ਵੇਲਜ਼ ਦੇ ਆਰ.ਏ.ਐਫ. ਵੈਲੀ ਵਿਖੇ ਹੋਏ ਫਾਸਟ ਜੈੱਟ ਪਾਇਲਟ ਗ੍ਰੈਜੂਏਸ਼ਨ ਸਮਾਗਮ ਦੌਰਾਨ ਉਨ੍ਹਾਂ ਦੀ ਇਸ ਇਤਿਹਾਸਕ ਪ੍ਰਾਪਤੀ ਦਾ ਐਲਾਨ ਕੀਤਾ ਗਿਆ। ਅਰਸ਼ਦੀਪ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਸਰਦਾਰ ਸੰਤੋਖ ਸਿੰਘ ਡਾਂਗ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਪੁੱਤਰ ਪਾਇਲਟ ਬਣੇ। ਪਰ ਜਦੋਂ ਅਰਸ਼ਦੀਪ ਦੇ ਪਿਤਾ ਸਿਰਫ਼ 6 ਸਾਲ ਦੇ ਸਨ ਤਾਂ ਉਨ੍ਹਾਂ ਦੇ ਦਾਦਾ ਦਾ ਦਿਹਾਂਤ ਹੋ ਗਿਆ। ਆਰਥਿਕ ਹਾਲਾਤ ਤੇ ਮੌਕਿਆਂ ਦੀ ਘਾਟ ਕਾਰਨ ਉਨ੍ਹਾਂ ਦੇ ਪਿਤਾ ਇਹ ਸੁਪਨਾ ਪੂਰਾ ਨਹੀਂ ਕਰ ਸਕਿਆ। ਅਰਸ਼ਦੀਪ ਮੁਤਾਬਕ ਮਾਪਿਆਂ ਦੇ ਹੌਸਲੇ ਨੇ ਉਨ੍ਹਾਂ ਨੂੰ ਪਾਇਲਟ ਬਣਨ ਦਾ ਸੁਪਨਾ ਦੇਖਣ ਤੇ ਉਸ ਨੂੰ ਪੂਰਾ ਕਰਨ ਦੀ ਤਾਕਤ ਦਿੱਤੀ। ਅਰਸ਼ਦੀਪ ਦੇ ਪਿਤਾ ਜਗਦੀਪ ਸਿੰਘ ਡਾਂਗ ਲੁਧਿਆਣਾ ਨਾਲ ਸੰਬੰਧਿਤ ਹਨ, ਜਦਕਿ ਮਾਤਾ ਗਗਨਦੀਪ ਕੌਰ ਅੰਮ੍ਰਿਤਸਰ ਤੋਂ ਹਨ। ਅਰਸ਼ਦੀਪ ਦਾ ਜਨਮ 1998 ’ਚ ਚੰਡੀਗੜ੍ਹ ਵਿਖੇ ਹੋਇਆ ਤੇ ਉਸਦੀ ਛੇ ਸਾਲ ਦੀ ਉਮਰ ’ਚ ਪਰਿਵਾਰ ਬਰਤਾਨੀਆ ਆ ਗਿਆ। ਹੁਣ ਪਰਿਵਾਰ ਸਾਊਥਾਲ, ਇੰਗਲੈਂਡ ’ਚ ਰਹਿੰਦਾ ਹੈ।
ਲੁਧਿਆਣਾ ਦਾ ਅਰਸ਼ਦੀਪ ਸਿੰਘ ਬਰਤਾਨੀਆ ’ਚ ਬਣਿਆ ਫਾਈਟਰ ਪਾਇਲਟ
ਲੰਡਨ, 17 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਨਾਲ ਸੰਬੰਧਿਤ 28 ਸਾਲਾ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ ਬਰਤਾਨੀਆ ਦੀ ਰਾਇਲ ਏਅਰ ਫੋਰਸ ’ਚ ਇਤਿਹਾਸ ਰਚਦਿਆਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਰ. ਏ.
ਅਜੀਤ ਡੈਸਕ
18-08-2026