14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਵੈਬ—- ਮਿਨੇਸੋਟਾ ਦੇ ਡੇਅਕੇਅਰ ’ਚ ਖੂਨੀ ਵਾਰਦਾਤ, ਜੀਵਨ ਸਾਥੀ ਤੇ ਬੱਚੇ ਦੀ ਹੱਤਿਆ ਮਗਰੋਂ ਵਿਅਕਤੀ ਨੇ ਕੀਤੀ ਖੁਦਕੁਸ਼ੀ

ਨਿਊਯਾਰਕ, 13 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਮਿਨੇਸੋਟਾ ਸੂਬੇ ਵਿਚ ਇਕ ਘਰੇਲੂ ਡੇਅਕੇਅਰ ਅੰਦਰ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਵਿਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਕ ਵਿਅਕਤੀ ਨੇ ਆਪਣੇ ਜੀਵਨ ਸਾਥੀ ਤੇ ਬੱਚੇ ਦੀ ਹੱਤਿਆ ਕਰਨ ਮਗਰੋਂ ਆਪਣੀ ਜਾਨ ਲੈ ਲਈ।

ਅਜੀਤ ਡੈਸਕ 14-08-2026
ਨਿਊਯਾਰਕ, 13 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਮਿਨੇਸੋਟਾ ਸੂਬੇ ਵਿਚ ਇਕ ਘਰੇਲੂ ਡੇਅਕੇਅਰ ਅੰਦਰ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਵਿਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਕ ਵਿਅਕਤੀ ਨੇ ਆਪਣੇ ਜੀਵਨ ਸਾਥੀ ਤੇ ਬੱਚੇ ਦੀ ਹੱਤਿਆ ਕਰਨ ਮਗਰੋਂ ਆਪਣੀ ਜਾਨ ਲੈ ਲਈ। ਘਟਨਾ ਸਮੇਂ ਡੇਅਕੇਅਰ ਵਿਚ ਮੌਜੂਦ ਛੇ ਹੋਰ ਛੋਟੇ ਬੱਚੇ ਸੁਰੱਖਿਅਤ ਬਚ ਗਏ। ਇਹ ਵਾਰਦਾਤ ਮਿਨੀਆਪੋਲਿਸ ਨੇੜਲੇ ਹਾਪਕਿੰਸ ਸ਼ਹਿਰ ਦੇ ਬਰਾਊਨ ਬੇਅਰ ਡੇਅਕੇਅਰ ’ਚ ਸਵੇਰੇ ਕਰੀਬ ਨੌਂ ਵਜੇ ਵਾਪਰੀ। ਇੱਕ ਵਿਅਕਤੀ ਆਪਣੇ ਬੱਚੇ ਨੂੰ ਡੇਅਕੇਅਰ ਛੱਡਣ ਲਈ ਉੱਥੇ ਪਹੁੰਚਿਆ ਤਾਂ ਉਸ ਨੇ ਹਮਲਾ ਹੁੰਦਾ ਦੇਖਿਆ। ਉਸ ਵੱਲੋਂ ਤੁਰੰਤ ਸੂਚਿਤ ਕੀਤੇ ਜਾਣ ਮਗਰੋਂ ਪੁਲਿਸ ਅਤੇ ਐਮਰਜੈਂਸੀ ਟੀਮਾਂ ਮੌਕੇ ਉੱਤੇ ਪਹੁੰਚੀਆਂ। ਪੁਲਿਸ ਨੂੰ ਘਰ ਅੰਦਰ ਇੱਕ ਵਿਅਕਤੀ, ਉਸ ਦੇ ਜੀਵਨ ਸਾਥੀ ਅਤੇ ਉਨ੍ਹਾਂ ਦੇ ਬੱਚੇ ਦੀਆਂ ਲਾਸ਼ਾਂ ਮਿਲੀਆਂ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਅਕਤੀ ਨੇ ਪਹਿਲਾਂ ਦੋਵਾਂ ਦੀ ਜਾਨ ਲਈ ਅਤੇ ਇਸ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਮ੍ਰਿਤਕ ਦੋਵੇਂ ਬਾਲਗ ਇਸ ਡੇਅਕੇਅਰ ਦੇ ਮਾਲਕ ਅਤੇ ਸੰਚਾਲਕ ਸਨ। ਘਟਨਾ ਵੇਲੇ ਅੰਦਰ ਮੌਜੂਦ ਛੇ ਹੋਰ ਬੱਚਿਆਂ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਿਆ। ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਮਾਪਿਆਂ ਨਾਲ ਮਿਲਾ ਦਿੱਤਾ। ਇਸ ਘਟਨਾ ਨਾਲ ਉਹ ਮਾਪੇ ਵੀ ਡੂੰਘੇ ਸਦਮੇ ਵਿੱਚ ਹਨ, ਜੋ ਆਪਣੇ ਬੱਚਿਆਂ ਨੂੰ ਸੁਰੱਖਿਅਤ ਸਮਝ ਕੇ ਇਸ ਡੇਅਕੇਅਰ ਵਿੱਚ ਛੱਡਦੇ ਸਨ।
ਪਿਛਲੀ ਖ਼ਬਰ ‘ ਅਮਰੀਕਾ ਦੇ ਗਦਰੀ ਯੋਧੇ’ ਪੁਸਤਕ 15 ਅਗਸਤ ਨੂੰ ਲੋਕ ਅਰਪਣ ਕੀਤੀ ਜਾਵੇਗੀ ਯੂ.ਕੇ. ਵਿਚ ਸਾਲ ਦਾ ਸਭ ਤੋਂ ਗਰਮ ਦਿਨ - ਲ... ਅਗਲੀ ਖ਼ਬਰ ਲਾਂਗ ਆਈਲੈਂਡ ਦੇ ਘਰ ਦੀ ਬੇਸਮੈਂਟ ’ਚ 2 ਸਕੇ ਭਰਾਵਾਂ ਦੀਆਂ ਗੋਲੀਆਂ ਲੱਗੀਆਂ ਲਾਸ਼ਾਂ ਮਿਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।