11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਮਹਿਲਾ ਦੋਸਤ ਦੇ ਕਤਲ ਮਾਮਲੇ ’ਚ ਭਾਰਤੀ ਵਿਦਿਆਰਥੀ ਗ੍ਰਿਫ਼ਤਾਰ

ਨਿਊਯਾਰਕ, 10 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਐਰੀਜ਼ੋਨਾ ਸੂਬੇ ’ਚ 19 ਸਾਲਾ ਲੜਕੀ ਦੀ ਹੱਤਿਆ ਦੇ ਮਾਮਲੇ ’ਚ ਉਸ ਦੇ 20 ਸਾਲਾ ਭਾਰਤੀ ਪ੍ਰੇਮੀ ਵਰੁਣ ਬੈਚੀਗਾਰੀ ਨੂੰ ਜਰਮਨੀ ਪਹੁੰਚਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਨਾਰਥ ਟਿੰਡਲ ਐਵੇਨਿਊ ਸਥਿਤ ਇਕ ਅਪਾਰਟਮੈਂਟ ਵਿਚ 19 ਸਾਲਾ ਜੁਲਿਸਾ ਰੂਬੀ ਸਾਲਾਜ਼ਾਰ ਮ੍ਰਿਤਕ ਹਾਲਤ ਵਿਚ ਮਿਲੀ।

ਅਜੀਤ ਡੈਸਕ 11-08-2026
ਨਿਊਯਾਰਕ, 10 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਐਰੀਜ਼ੋਨਾ ਸੂਬੇ ’ਚ 19 ਸਾਲਾ ਲੜਕੀ ਦੀ ਹੱਤਿਆ ਦੇ ਮਾਮਲੇ ’ਚ ਉਸ ਦੇ 20 ਸਾਲਾ ਭਾਰਤੀ ਪ੍ਰੇਮੀ ਵਰੁਣ ਬੈਚੀਗਾਰੀ ਨੂੰ ਜਰਮਨੀ ਪਹੁੰਚਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਨਾਰਥ ਟਿੰਡਲ ਐਵੇਨਿਊ ਸਥਿਤ ਇਕ ਅਪਾਰਟਮੈਂਟ ਵਿਚ 19 ਸਾਲਾ ਜੁਲਿਸਾ ਰੂਬੀ ਸਾਲਾਜ਼ਾਰ ਮ੍ਰਿਤਕ ਹਾਲਤ ਵਿਚ ਮਿਲੀ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਸਾਲਾਜ਼ਾਰ ਦੇ ਪ੍ਰੇਮੀ ਵਰੁਣ ਬੈਚੀਗਾਰੀ ਨੂੰ ਮੁੱਖ ਮੁਲਜ਼ਮ ਵਜੋਂ ਪਛਾਣਿਆ। ਪੁਲਿਸ ਅਨੁਸਾਰ ਬੈਚੀਗਾਰੀ ਉਸੇ ਦਿਨ ਟਕਸਨ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਿਆ ਅਤੇ ਜਰਮਨੀ ਜਾਣ ਵਾਲੀ ਉਡਾਣ ’ਚ ਸਵਾਰ ਹੋ ਗਿਆ। ਉਸ ਨੇ ਜਰਮਨੀ ਤੋਂ ਆਪਣੇ ਦੇਸ਼ ਭਾਰਤ ਲਈ ਅੱਗੇ ਦਾ ਸਫ਼ਰ ਕਰਨਾ ਸੀ। ਟਕਸਨ ਪੁਲਿਸ, ਐੱਫ.ਬੀ.ਆਈ. ਤੇ ਹੋਰ ਅਮਰੀਕੀ ਤੇ ਅੰਤਰਰਾਸ਼ਟਰੀ ਏਜੰਸੀਆਂ ਵਿਚਕਾਰ ਤਾਲਮੇਲ ਤੋਂ ਬਾਅਦ ਬੈਚੀਗਾਰੀ ਨੂੰ ਜਰਮਨੀ ਪਹੁੰਚਦਿਆਂ ਹੀ ਹਿਰਾਸਤ ਵਿਚ ਲੈ ਲਿਆ ਗਿਆ।
ਪਿਛਲੀ ਖ਼ਬਰ ਭਾਰਤ ਨੇ ਅੰਡਰ-23 ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਜਿੱਤੇ 17 ਤਗਮੇ ਅਗਲੀ ਖ਼ਬਰ ਆਸਟ੍ਰੇਲੀਆ ਦੀ ਕੌਮੀ ਜਨਗਣਨਾ ਅੱਜ, ਸਿੱਖ ਤੇ ਪੰਜਾਬੀ ਭਾਈਚਾਰੇ ਲਈ ਵੀ ਅਹਿਮ ਮੌਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।