26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਮਿਸਿਸਿਪੀ ਦੇ ਹੌਰਨ ਟਾਪੂ ਨੇੜੇ ਜਹਾਜ਼ ਹਾਦਸਾਗ੍ਰਸਤ, ਦੋ ਬੱਚਿਆਂ ਸਮੇਤ ਛੇ ਮੌਤਾਂ

ਨਿਊਯਾਰਕ, 25 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਮਿਸਿਸਿਪੀ ਤੱਟ ਨੇੜੇ ਹੌਰਨ ਟਾਪੂ ਕੋਲ ਇਕ ਛੋਟਾ ਜਹਾਜ਼ ਸਮੁੰਦਰ ਵਿਚ ਡਿੱਗਣ ਕਾਰਨ ਉਸ ਵਿਚ ਸਵਾਰ ਸਾਰੇ ਛੇ ਜਣਿਆਂ ਦੀ ਮੌਤ ਹੋ ਗਈ। ਅਮਰੀਕੀ ਤੱਟ ਰੱਖਿਅਕ ਦਲ ਮੁਤਾਬਕ ਮ੍ਰਿਤਕਾਂ ਵਿਚ ਚਾਰ ਬਾਲਗ ਅਤੇ ਅੱਠ ਤੇ ਦਸ ਸਾਲ ਦੇ ਦੋ ਲੜਕੇ ਸ਼ਾਮਿਲ ਹਨ।

ਅਜੀਤ ਡੈਸਕ 26-11-2026
ਨਿਊਯਾਰਕ, 25 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਮਿਸਿਸਿਪੀ ਤੱਟ ਨੇੜੇ ਹੌਰਨ ਟਾਪੂ ਕੋਲ ਇਕ ਛੋਟਾ ਜਹਾਜ਼ ਸਮੁੰਦਰ ਵਿਚ ਡਿੱਗਣ ਕਾਰਨ ਉਸ ਵਿਚ ਸਵਾਰ ਸਾਰੇ ਛੇ ਜਣਿਆਂ ਦੀ ਮੌਤ ਹੋ ਗਈ। ਅਮਰੀਕੀ ਤੱਟ ਰੱਖਿਅਕ ਦਲ ਮੁਤਾਬਕ ਮ੍ਰਿਤਕਾਂ ਵਿਚ ਚਾਰ ਬਾਲਗ ਅਤੇ ਅੱਠ ਤੇ ਦਸ ਸਾਲ ਦੇ ਦੋ ਲੜਕੇ ਸ਼ਾਮਿਲ ਹਨ। ਕਰੀਬ ਚਾਰ ਘੰਟਿਆਂ ਦੀ ਭਾਲ ਮਗਰੋਂ ਗੋਤਾਖੋਰਾਂ ਨੂੰ ਸਾਰਿਆਂ ਦੀਆਂ ਲਾਸ਼ਾਂ ਜਹਾਜ਼ ਦੇ ਮੁੱਖ ਢਾਂਚੇ ਅੰਦਰੋਂ ਮਿਲੀਆਂ। ਸੈਸਨਾ ਸੈਂਚੂਰੀਅਨ 210 ਜਹਾਜ਼ ਮੰਗਲਵਾਰ ਦੁਪਹਿਰ ਨਿਊ ਓਰਲੀਨਜ਼ ਤੋਂ ਫਲੋਰੀਡਾ ਦੇ ਫੋਰਟ ਮਾਇਰਜ਼ ਜਾ ਰਿਹਾ ਸੀ। ਇਹ ਮਿਸਿਸਿਪੀ ਦੇ ਪਾਸਕਾਗੂਲਾ ਅਤੇ ਹੌਰਨ ਟਾਪੂ ਵਿਚਕਾਰ ਸਮੁੰਦਰ ਵਿਚ ਡਿੱਗ ਗਿਆ। ਉਡਾਣ ਦੇ ਉਪਲਬਧ ਅੰਕੜਿਆਂ ਅਨੁਸਾਰ, ਰਵਾਨਗੀ ਤੋਂ ਕਰੀਬ ਅੱਧੇ ਘੰਟੇ ਬਾਅਦ ਜਹਾਜ਼ ਲਗਭਗ 8,800 ਫੁੱਟ ਦੀ ਉਚਾਈ ਉੱਤੇ ਸੀ ਅਤੇ ਫਿਰ ਅਚਾਨਕ ਤੇਜ਼ੀ ਨਾਲ ਹੇਠਾਂ ਆਉਣ ਲੱਗਾ। ਅਲਾਬਾਮਾ ਦੇ ਮੋਬੀਲ ਸਥਿਤ ਹਵਾਈ ਆਵਾਜਾਈ ਕੰਟਰੋਲ ਟਾਵਰ ਵੱਲੋਂ ਜਹਾਜ਼ ਨਾਲ ਸੰਪਰਕ ਟੁੱਟਣ ਦੀ ਸੂਚਨਾ ਦਿੱਤੇ ਜਾਣ ਮਗਰੋਂ ਤੱਟ ਰੱਖਿਅਕ ਦਲ ਨੂੰ ਦੁਪਹਿਰ ਕਰੀਬ 3:45 ਵਜੇ ਜਾਣਕਾਰੀ ਮਿਲੀ। ਇਸ ਤੋਂ ਬਾਅਦ ਵੱਖ-ਵੱਖ ਏਜੰਸੀਆਂ ਨੇ ਮਿਲ ਕੇ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਸ਼ੁਰੂਆਤੀ ਭਾਲ ਦੌਰਾਨ ਪਾਣੀ ਉੱਤੇ ਤੈਰਦੀਆਂ ਤਿੰਨ ਲਾਈਫ ਜੈਕੇਟਾਂ, ਇੱਕ ਬਚਾਅ ਕਿਸ਼ਤੀ ਅਤੇ ਜਹਾਜ਼ ਦਾ ਕੈਬਿਨ ਮਿਲਿਆ। ਬਾਅਦ ਵਿਚ ਮਿਸਿਸਿਪੀ ਦੇ ਸਮੁੰਦਰੀ ਸਰੋਤ ਵਿਭਾਗ ਦੇ ਗੋਤਾਖੋਰਾਂ ਨੇ ਜਹਾਜ਼ ਅੰਦਰ ਸਾਰੇ ਛੇ ਜਣਿਆਂ ਦੀਆਂ ਲਾਸ਼ਾਂ ਦਾ ਪਤਾ ਲਾਇਆ। ਬਚਾਅ ਮੁਹਿੰਮ ਦੇ ਤਾਲਮੇਲ ਅਧਿਕਾਰੀ ਕਮਾਂਡਰ ਟ੍ਰੈਵਰ ਬਲਾਊਂਟ ਨੇ ਹਾਦਸੇ ਨੂੰ ਬੇਹੱਦ ਦੁਖਦਾਈ ਦੱਸਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।
ਪਿਛਲੀ ਖ਼ਬਰ ਦੱਖਣੀ ਸਰੀ ਦੀਆਂ ਕੁੜੀਆਂ ਨੇ ਵਾਲੀਬਾਲ ਚੈਂਪੀਅਨਸ਼ਿਪ ’ ਚ ਲਗਾਤਾਰ ਤੀਜੀ ਵਾਰ ਗੱਡੇ ਜਿੱਤ ਦੇ ਝੰਡੇ ਅਗਲੀ ਖ਼ਬਰ ਦੁਨੀਆਂ ਦੀ ਤੀਜੀ ਤੇ ਇਟਲੀ ਦੀ ਪਹਿਲੀ ਸਭ ਤੋਂ ਵਡੇਰੀ ਉਮਰ ਵਾਲੀ ਦਾਦੀ ਲੌਰੀਨਾ ਨੇ ਆਪਣੇ 116ਵੇਂ ਜਨਮ ਦਿਨ ਦੇ ਜਸ਼ਨ ਮਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।