ਲੰਡਨ ’ਚ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਸਿੱਖ ਸੰਗਤ ਨੇ ਕੀਤੇ ਦਰਸ਼ਨ
ਲੰਡਨ, 10 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਈ ਰੂਪ ਚੰਦ ਨੂੰ ਗੁਰੂ ਸਾਹਿਬ ਵੱਲੋਂ ਦਿੱਤੀਆਂ ਗਈਆਂ ਇਤਿਹਾਸਕ ਨਿਸ਼ਾਨੀਆਂ ਨੂੰ ਭਾਈ ਰੂਪ ਚੰਦ ਦੀ 14ਵੀਂ ਪੀੜ੍ਹੀ ਵਿਚੋਂ ਭਾਈ ਜਸਕਰਨ ਸਿੰਘ ਲੈ ਕੇ ਇੰਗਲੈਂਡ ਆਏ ਹੋਏ ਹਨ। ਜਿਹਨਾਂ ਦੇ ਦਰਸ਼ਨ ਬੀਤੇ ਕੱਲ ਗੁਰਦੁਆਰਾ ਰਾਮਗੜ੍ਹੀਆ ਸਾਊਥਾਲ ਵਿਖੇ ਤੇ ਗੁਰਦੁਆਰਾ ਗ਼ਰੀਬ ਨਿਵਾਜ ਹੇਜ਼ ਵਿਖੇ ਚੱਲ ਰਹੇ ਸਮਾਗਮਾਂ ਦੌਰਾਨ ਸਿੱਖ ਸੰਗਤਾਂ ਨੂੰ ਕਰਵਾਏ ਗਏ।
ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਂਦੇ ਹੋਏ ਭਾਈ ਜਸਕਰਨ ਸਿੰਘ ਅਤੇ ਪ੍ਰਮਿੰਦਰ ਸਿੰਘ। ਤਸਵੀਰਃ ਮਨਪ੍ਰੀਤ ਸਿੰਘ ਬੱਧਨੀ ਕਲਾਂ
11-08-2026