09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਯੂਰਪ ਦੇ ਜੰਗਲਾਂ ’ਚ ਲੱਗੀ ਅੱਗ ਕਾਰਨ ਦੂਜੇ ਵਿਸ਼ਵ ਯੁੱਧ ਦੇ ਅਣਚੱਲੇ ਬੰਬਾਂ ਦਾ ਖਤਰਾ ਵਧਿਆ

ਲੰਡਨ, 8 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂਰਪ ਦੇ ਕਈ ਦੇਸ਼ਾਂ ’ਚ ਲੱਗੀ ਭਿਆਨਕ ਜੰਗਲੀ ਅੱਗ ਨੇ ਇਕ ਨਵਾਂ ਤੇ ਗੰਭੀਰ ਖਤਰਾ ਪੈਦਾ ਕਰ ਦਿੱਤਾ ਹੈ। ਉੱਚ ਤਾਪਮਾਨ ਤੇ ਅੱਗ ਕਾਰਨ ਜ਼ਮੀਨ ਹੇਠਾਂ ਦੱਬੇ ਦੂਜੇ ਵਿਸ਼ਵ ਯੁੱਧ ਦੇ ਨਾ-ਫਟੇ ਬੰਬ (ਅਣਚੱਲੇ ਬੰਬ) ਫਟਣ ਦਾ ਖਤਰਾ ਵੱਧ ਗਿਆ ਹੈ।

ਗ੍ਰੀਸ ਦੇ ਪੱਛਮੀ ਅੰਟਿਕਾ ’ਚ ਜੰਗਲ ਦੀ ਅੱਗ ਬੁਝਾਉਂਦਾ ਹੋਇਆ ਅੱਗ ਬੁਝਾਊ ਅਮਲਾ। 09-08-2026
ਲੰਡਨ, 8 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂਰਪ ਦੇ ਕਈ ਦੇਸ਼ਾਂ ’ਚ ਲੱਗੀ ਭਿਆਨਕ ਜੰਗਲੀ ਅੱਗ ਨੇ ਇਕ ਨਵਾਂ ਤੇ ਗੰਭੀਰ ਖਤਰਾ ਪੈਦਾ ਕਰ ਦਿੱਤਾ ਹੈ। ਉੱਚ ਤਾਪਮਾਨ ਤੇ ਅੱਗ ਕਾਰਨ ਜ਼ਮੀਨ ਹੇਠਾਂ ਦੱਬੇ ਦੂਜੇ ਵਿਸ਼ਵ ਯੁੱਧ ਦੇ ਨਾ-ਫਟੇ ਬੰਬ (ਅਣਚੱਲੇ ਬੰਬ) ਫਟਣ ਦਾ ਖਤਰਾ ਵੱਧ ਗਿਆ ਹੈ। ਮਾਹਿਰਾਂ ਅਨੁਸਾਰ ਦੂਜੇ ਵਿਸ਼ਵ ਯੁੱਧ ਦੌਰਾਨ ਲੱਖਾਂ ਬੰਬ ਯੂਰਪ ਦੇ ਵੱਖ-ਵੱਖ ਹਿੱਸਿਆਂ ’ਚ ਸੁੱਟੇ ਗਏ ਸਨ, ਜਿਨ੍ਹਾਂ ਵਿਚੋਂ ਹਜ਼ਾਰਾਂ ਅੱਜ ਵੀ ਨਾ-ਫਟੇ ਹਾਲਤ ’ਚ ਜ਼ਮੀਨ ਹੇਠਾਂ ਦੱਬੇ ਹੋਏ ਹਨ। ਜਦੋਂ ਜੰਗਲੀ ਅੱਗ ਜੰਗਲਾਂ ਤੇ ਪੇਂਡੂ ਇਲਾਕਿਆਂ ’ਚ ਫੈਲਦੀ ਹੈ ਤਾਂ ਬਹੁਤ ਜ਼ਿਆਦਾ ਗਰਮੀ ਕਾਰਨ ਇਹ ਬੰਬ ਅਚਾਨਕ ਫਟ ਸਕਦੇ ਹਨ। ਫਰਾਂਸ, ਜਰਮਨੀ, ਬੈਲਜੀਅਮ ਤੇ ਹੋਰ ਕਈ ਯੂਰਪੀ ਦੇਸ਼ਾਂ ਵਿੱਚ ਅੱਗ ਬੁਝਾਉਣ ਵਾਲੀਆਂ ਟੀਮਾਂ ਨੂੰ ਅਜਿਹੇ ਇਲਾਕਿਆਂ ’ਚ ਕੰਮ ਕਰਦੇ ਸਮੇਂ ਵਾਧੂ ਸਾਵਧਾਨੀ ਵਰਤਣੀ ਪੈਂਦੀ ਹੈ। ਕਈ ਵਾਰ ਬੰਬ ਫਟਣ ਦੇ ਖਤਰੇ ਕਾਰਨ ਅੱਗ ਬੁਝਾਉਣ ਦੇ ਕੰਮ ’ਚ ਵੀ ਦੇਰੀ ਹੋ ਜਾਂਦੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਜੰਗਲ ਜਾਂ ਖੁੱਲ੍ਹੇ ਖੇਤਰ ’ਚ ਕੋਈ ਸ਼ੱਕੀ ਧਾਤੂ ਵਸਤੂ ਜਾਂ ਪੁਰਾਣਾ ਗੋਲਾ-ਬਾਰੂਦ ਨਜ਼ਰ ਆਵੇ ਤਾਂ ਉਸ ਨੂੰ ਹੱਥ ਨਾ ਲਾਇਆ ਜਾਵੇ ਅਤੇ ਤੁਰੰਤ ਪੁਲਿਸ ਜਾਂ ਸੰਬੰਧਿਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਮਾਹਿਰਾਂ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਕਾਰਨ ਵਧ ਰਹੀਆਂ ਜੰਗਲੀ ਅੱਗਾਂ ਭਵਿੱਖ ’ਚ ਇਸ ਤਰ੍ਹਾਂ ਦੇ ਖਤਰਿਆਂ ਨੂੰ ਹੋਰ ਵਧਾ ਸਕਦੀਆਂ ਹਨ, ਜਿਸ ਨਾਲ ਐਮਰਜੈਂਸੀ ਸੇਵਾਵਾਂ ਲਈ ਚੁਣੌਤੀਆਂ ਹੋਰ ਗੰਭੀਰ ਬਣ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ ਦੇ ਕਈ ਬੰਬ ਬਰਤਾਨੀਆ ਦੇ ਵੱਖ-ਵੱਖ ਸ਼ਹਿਰਾਂ ’ਚ ਵੀ ਮਿਲ ਚੁੱਕੇ ਹਨ।
ਪਿਛਲੀ ਖ਼ਬਰ ਦੱਖਣੀ ਆਸਟ੍ਰੇਲੀਆ ’ਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੀ ਚਿਤਾਵਨੀ ਅਗਲੀ ਖ਼ਬਰ ਹੈਦਰਾਬਾਦ ਦੇ ਨਹਿਰੂ ਜ਼ੂਲੋਜੀਕਲ ਪਾਰਕ ਵਿਖੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।