30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸਤੁਰਨਾ ਟਾਪੂ ਨੇੜੇ ਇੱਕ ਹੋਰ ਕਿਸ਼ਤੀ ਪਲਟੀ, 5 ਲੋਕ ਵਾਲ ਵਾਲ ਬਚੇ

ਅਜੀਤ ਡੈਸਕ 02-07-2026
ਵੈਨਕੂਵਰ, 1 ਜੁਲਾਈ (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਗਲਫ਼ ਟਾਪੂਆਂ ਵਿਚ ਸਥਿਤ ਸਤੁਰਨਾ ਟਾਪੂ ਨੇੜੇ ਇੱਕ ਹੋਰ ਛੋਟੀ ਕਿਸ਼ਤੀ ਪਾਣੀ ਭਰਨ ਕਾਰਨ ਪਲਟ ਗਈ, ਜਿਸ ਵਿੱਚ ਸਵਾਰ ਸਾਰੇ ਪੰਜ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਜਾਣਕਾਰੀ ਅਨੁਸਾਰ ਇਸ ਘਟਨਾ ਦੌਰਾਨ ਕਿਸ਼ਤੀ ਵਿੱਚ ਅਚਾਨਕ ਪਾਣੀ ਭਰਨਾ ਸ਼ੁਰੂ ਹੋਣ ‘ਤੇ ਇਸ ਵਿੱਚ ਸਵਾਰ ਪੰਜ ਲੋਕਾਂ ਨੇ ਤੁਰੰਤ ਜੀਵਨ ਰੱਖਿਅਕ ਜੈਕਟਾਂ ਪਹਿਨ ਲਈਆਂ ਅਤੇ ਮਦਦ ਲਈ ਸੰਕੇਤ ਭੇਜੇ। ਸੂਚਨਾ ਮਿਲਦੇ ਹੀ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਪੰਜਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ । ਇਹ ਘਟਨਾ ਉਸ ਵੱਡੇ ਕਿਸ਼ਤੀ ਹਾਦਸੇ ਤੋਂ ਇੱਕ ਦਿਨ ਬਾਅਦ ਵਾਪਰੀ ਹੈ, ਜਿਸ ਵਿੱਚ ਜਾਰਜੀਆ ਸਟ੍ਰੇਟ ਵਿੱਚ ਇੱਕ ਚਾਰਟਰ ਕਿਸ਼ਤੀ ਡੁੱਬਣ ਕਾਰਨ ਕੁਝ ਲੋਕ ਲਾਪਤਾ ਹੋ ਗਏ ਸਨ ਅਤੇ ਬਚਾਅ ਮੁਹਿੰਮ ਨੂੰ ਬਾਅਦ ਵਿੱਚ ਬਰਾਮਦਗੀ ਮੁਹਿੰਮ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਦੇ ਬੀ.ਕਾਮ ਵਿਦਿਆਰਥੀ ਹੁਣ ਪ੍ਰਾਪਤ ਕਰ ਸਕਣਗੇ ਅੰਤਰਰਾਸ਼ਟਰੀ ਸੀ.ਏ. ਦੀ ਡਿਗਰੀ ਅਗਲੀ ਖ਼ਬਰ 5 ਜੁਲਾਈ ਨੂੰ ਹੋਵੇਗਾ ਗਲਾਸਗੋ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।