01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਕੈਨੇਡਾ ਡੇਅ ਦੇ ਜਸ਼ਨਾਂ ਮੌਕੇ ਪਹਾੜੀ ਦੀ ਢਲਾਨ ’ਤੇ ਵਿਛਾਏ ਕੈਨੇਡੀਅਨ ਝੰਡੇ ਨੂੰ ਨੇੜਿਓਂ ਵੇਖਣ ਲਈ ਉਮੜੀ ਲੋਕਾਂ ਦੀ ਭੀੜ

ਅਜੀਤ ਡੈਸਕ 02-07-2026
ਵੈਨਕੂਵਰ, 1 ਜੁਲਾਈ (ਮਲਕੀਤ ਸਿੰਘ) – ਕੈਨੇਡਾ ਡੇਅ ਮੌਕੇ ਦੇਸ਼ ਭਰ ਵਿੱਚ ਜਸ਼ਨਾਂ ਦੀ ਰੌਣਕ ਵੇਖਣ ਨੂੰ ਮਿਲੀ। ਇਸ ਸਬੰਧੀ ਜਿੱਥੇ ਕਿ ਦੇਸ਼ ਦੇ ਵੱਖ ਵੱਖ ਮਹਾਨਗਰਾਂ ’ਚ ਸਵੇਰ ਤੋਂ ਹੀ ਸਮਾਗਮ ਸ਼ੁਰੂ ਹੋਣ ਦੀਆਂ ਸੂਚਨਾਵਾਂ ਹਨ, ਉੱਥੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਸਥਿਤ ਗਰਾਊਸ ਮਾਊਂਟੇਨ ਪਹਾੜੀ ਦੀ ਢਲਾਣ ‘ਤੇ ਵਿਛਾਇਆ ਗਿਆ ਵਿਸ਼ਾਲ ਕੈਨੇਡੀਅਨ ਝੰਡਾ ਲੋਕਾਂ ਅਤੇ ਸੈਲਾਨੀਆਂ ਲਈ ਖਿੱਚ ਦਾ ਮੁੱਖ ਕੇਂਦਰ ਬਣਿਆ ਨਜ਼ਰੀਂ ਆਇਆ । ਸਵੇਰ ਵੇਲੇ ਤੋਂ ਵੱਡੀ ਗਿਣਤੀ ‘ਚ ਲੋਕ ਇਸ ਝੰਡੇ ਨੂੰ ਨੇੜਿਓਂ ਤੱਕਣ ਅਤੇ ‘ਸੈਲਫੀਆਂ’ ਲੈਣ ਲਈ ਪਹੁੰਚਦੇ ਰਹੇ। ਜ਼ਿਕਰਯੋਗ ਹੈ ਕਿ ਫ਼ੀਫ਼ਾ ਵਿਸ਼ਵ ਕੱਪ 2026 ਅਤੇ ਕੈਨੇਡਾ ਡੇਅ ਦੇ ਮੌਕੇ ਨੂੰ ਧਿਆਨ ਵਿੱਚ ਰੱਖਦਿਆਂ ਗਰਾਊਸ ਮਾਊਂਟੇਨ ਦੀ ਸਕੀ ਢਲਾਣ ‘ਤੇ ਲਾਲ ਅਤੇ ਚਿੱਟੇ ਰੰਗ ਦਾ ਵਿਸ਼ਾਲ ਕੈਨੇਡੀਅਨ ਝੰਡਾ ਵਿਛਾਇਆ ਗਿਆ ਹੈ। ਹੈਲੀਕਾਪਟਰ ਅਤੇ ਡਰੋਨ ਰਾਹੀਂ ਲਏ ਗਏ ਇਸ ਦੇ ਹਵਾਈ ਦ੍ਰਿਸ਼ ਸੋਸ਼ਲ ਮੀਡੀਆ ‘ਤੇ ਵੀ ਖੂਬ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਕੈਨੇਡਾ ਡੇਅ ਦੇ ਮੌਕੇ ਬ੍ਰਿਟਿਸ਼ ਕੋਲੰਬੀਆ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਸੱਭਿਆਚਾਰਕ ਪ੍ਰੋਗਰਾਮ, ਸੰਗੀਤਕ ਪੇਸ਼ਕਾਰੀਆਂ, ਫੌਜੀ ਬੈਂਡ, ਅਤੇ ਪਰਿਵਾਰਾਂ ਲਈ ਮਨੋਰੰਜਨ ਗਤੀਵਿਧੀਆਂ ਦੇ ਸਿਲਸਿਲੇ ਦੀਆਂ ਸੂਚਨਾਵਾਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਫ਼ੀਫ਼ਾ ਵਿਸ਼ਵ ਕੱਪ ਕਾਰਨ ਦੇਸ਼ ਵਿੱਚ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਵਿਦੇਸ਼ੀ ਸੈਲਾਨੀ ਮੌਜੂਦ ਹੋਣ ਕਾਰਨ ਕੈਨੇਡਾ ਡੇਅ ਦੇ ਜਸ਼ਨਾਂ ਸਬੰਧੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨੇ ਪਏ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਹੋਰ ਆਗੂਆਂ ਨੇ ਕੈਨੇਡੀਅਨਾਂ ਨੂੰ ਕੈਨੇਡਾ ਡੇਅ ਦੀਆਂ ਵਧਾਈਆਂ ਦਿੰਦਿਆਂ ਦੇਸ਼ ਦੀ ਏਕਤਾ, ਵਿਭਿੰਨਤਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ।
ਪਿਛਲੀ ਖ਼ਬਰ ਗਿ. ਹਰਨਾਮ ਸਿੰਘ ਖ਼ਾਲਸਾ ਦੀ ਇੰਗਲੈਂਡ ਫੇਰੀ ਦੀ ਹੋਈ ਸੰਪੂਰਨਤਾ ਅਗਲੀ ਖ਼ਬਰ ਯੂ.ਕੇ. ਦਾ 5ਵਾਂ ਗ੍ਰੈਂਡ ਇੰਟਰਨੈਸ਼ਨਲ ਗਿੱਧਾ ਕੰਪੀਟੀਸ਼ਨ ਸ਼ਾਨੋ-ਸ਼ੌਕਤ ਨਾਲ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।