20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਵੈਨਕੂਵਰ ਟਾਪੂ ਦੀ ਜੇਲ੍ਹ ਤੋਂ ਲਾਪਤਾ ਕੈਦੀ ਦੀ ਲਾਸ਼ ਸਮੁੰਦਰ ਵਿਚੋਂ ਮਿਲੀ

ਅਜੀਤ ਡੈਸਕ 01-07-2026
ਵੈਨਕੂਵਰ, 30 ਜੂਨ (ਮਲਕੀਤ ਸਿੰਘ)-ਕੈਨੇਡਾ ਦੀ ਸੁਧਾਰ ਸੇਵਾ (ਸੀ.ਐਸ.ਸੀ.) ਨੇ ਪੁਸ਼ਟੀ ਕੀਤੀ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਟਾਪੂ ਸਥਿਤ ਵਿਲੀਅਮ ਹੈੱਡ ਜੇਲ੍ਹ ਤੋਂ ਲਾਪਤਾ ਹੋਇਆ ਕੈਦੀ ਅਰਨੈਸਟ ਜੈਨਸਨ ਮ੍ਰਿਤਕ ਮਿਲਿਆ ਹੈ।ਅਧਿਕਾਰੀਆਂ ਅਨੁਸਾਰ ਅਰਨੈਸਟ ਜੈਨਸਨ ਦੀ ਲਾਸ਼ ਵੈਨਕੂਵਰ ਟਾਪੂ ਨੇੜਲੇ ਸਮੁੰਦਰੀ ਪਾਣੀਆਂ ਵਿਚੋਂ ਬਰਾਮਦ ਕੀਤੀ ਗਈ। ਉਸ ਦੇ ਪਰਿਵਾਰ ਅਤੇ ਅਪਰਾਧ ਨਾਲ ਸੰਬੰਧਿਤ ਰਜਿਸਟਰਡ ਪੀੜਤਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਜੈਨਸਨ ਕੁਝ ਦਿਨ ਪਹਿਲਾਂ ਸਮੁੰਦਰ ਕਿਨਾਰੇ ਸਥਿਤ ਵਿਲੀਅਮ ਹੈੱਡ ਇੰਸਟੀਚਿਊਸ਼ਨ ਤੋਂ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ ਪੁਲਿਸ, ਕੋਸਟ ਗਾਰਡ ਅਤੇ ਹੋਰ ਏਜੰਸੀਆਂ ਵਲੋਂ ਉਸ ਦੀ ਵਿਆਪਕ ਭਾਲ ਕੀਤੀ ਜਾ ਰਹੀ ਸੀ।ਸੁਧਾਰ ਸੇਵਾ ਕੈਨੇਡਾ ਨੇ ਕਿਹਾ ਹੈ ਕਿ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਫਿਲਹਾਲ ਅਧਿਕਾਰੀਆਂ ਨੇ ਘਟਨਾ ਸੰਬੰਧੀ ਹੋਰ ਵੇਰਵੇ ਜਨਤਕ ਨਹੀਂ ਕੀਤੇ।ਇਸ ਘਟਨਾ ਨੇ ਇਕ ਵਾਰ ਫਿਰ ਘੱਟ ਸੁਰੱਖਿਆ ਵਾਲੀਆਂ ਜੇਲ੍ਹਾਂ ਦੀ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਏ.ਟੀ.ਐਮ. ‘ਜੈਕਪਾਟਿੰਗ’ ਰਾਹੀਂ 5 ਲੱਖ ਡਾਲਰ ਤੋਂ ਵੱਧ ਦੀ ਚੋਰੀ-4 ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।