20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਗੋਲੀਬਾਰੀ 'ਚ ਲੋਵਾ ਯੁਨੀਵਰਸਿਟੀ ਦੇ 3 ਵਿਦਿਆਰਥੀਆਂ ਸਮੇਤ 5 ਜ਼ਖ਼ਮੀ

ਅਜੀਤ ਡੈਸਕ 21-04-2026
ਸੈਕਰਾਮੈਂਟੋ, 20 ਅਪ੍ਰੈਲ (ਹੁਸਨ ਲੜੋਆ ਬੰਗਾ)-ਡਾਊਨ ਟਾਊਨ ਲੋਵਾ ਸ਼ਹਿਰ ਦੇ ਪੇਡੈਸਟੀਰੀਅਨ ਮਾਲ ਨੇੜੇ ਹੋਈ ਗੋਲੀਬਾਰੀ ਵਿਚ ਯੁਨੀਵਰਸਿਟੀ ਆਫ ਲੋਵਾ ਦੇ 3 ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਜ਼ਖ਼ਮੀ ਹੋ ਗਏ | ਲੋਵਾ ਸਿਟੀ ਪੁਲਿਸ ਅਨੁਸਾਰ ਅਜੇ ਤੱਕ ਇਸ ਘਟਨਾ ਸਬੰਧੀ ਕੋਈ ਗਿ੍ਫ਼ਤਾਰੀ ਨਹੀਂ ਹੋਈ ਹੈ ਤੇ ਸ਼ੱਕੀ ਵਿਅਕਤੀਆਂ ਦੀ ਗਿ੍ਫ਼ਤਾਰੀ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ | ਪੁਲਿਸ ਨੇ ਜ਼ਖਮੀਆਂ ਦੀ ਪਛਾਣ ਕਰ ਲਈ ਹੈ | ਜਿਨ੍ਹਾਂ ਵਿਚੋਂ ਇਕ ਪੀੜਤ ਦੀ ਹਾਲਤ ਗੰਭੀਰ ਹੈ ਜਦ ਕਿ ਬਾਕੀ 4 ਸਥਿਰ ਹਾਲਤ 'ਚ ਹਨ | ਪੁਲਿਸ ਵਿਭਾਗ ਨੇ ਕਿਹਾ ਹੈ ਕਿ ਅਜੇ ਇਹ ਕਹਿਣਾ ਮੁਸ਼ਕਿਲ ਹੈ ਕਿ ਗੋਲੀਬਾਰੀ ਦੀ ਘਟਨਾ ਵਿਚ ਕਿੰਨੇ ਲੋਕ ਸ਼ਾਮਿਲ ਸਨ | ਜਿਸ ਖੇਤਰ ਵਿਚ ਗੋਲੀਬਾਰੀ ਹੋਈ ਹੈ, ਉਸ ਖੇਤਰ ਵਿਚ ਡੋਨੈਲੀਜ ਪੱਬ, ਟੀ.ਸੀ.ਬੀ. ਪੂਲ ਹਾਲ, ਰੀਯੁਨੀਅਨ ਬਰੇਵਰੀ, ਬਰਦਰਜ ਬਾਰ ਤੇ ਗਰਿਲ ਐਂਡ ਸਟੱਫਡ ਓਲਾਈਵ ਸਮੇਤ ਪ੍ਰਸਿੱਧ ਬਾਰ ਹਨ |
ਪਿਛਲੀ ਖ਼ਬਰ -ਲੰਡਨ 'ਚ ਯਹੂਦੀ-ਵਿਰੋਧੀ ਹਮਲਿਆਂ ਦਾ ਮਾਮਲਾ- ਈਰਾਨੀ ਸ਼ਾਸਨ ਨਾਲ ਜੁੜੇ ਵਿਅਕਤੀਆਂ 'ਤੇ ਸ਼ੱਕ-ਪੁਲਿਸ ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਹਾੜਾ ਗੁਰਦੁਆਰਾ ਸਿੰਘ ਸਭਾ ਪਲਿੰਮਟਨ ਵਿਖੇ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।