21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਗਾਖਲ ਪਰਿਵਾਰ ਵਲੋਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਦਿਹਾੜੇ ਮੌਕੇ ਪਾਕਿਸਤਾਨ ਤੇ ਭਾਰਤ ਦੇ ਗੁਰਦੁਆਰਿਆਂ 'ਚ ਸੰਗਤਾਂ ਦੀ ਸੇਵਾ

ਅਜੀਤ ਡੈਸਕ 16-04-2026
ਸਾਡੇ ਧੰਨਭਾਗ ਹਨ ਕਿ ਅਕਾਲ ਪੁਰਖ ਨੇ ਗਾਖਲ ਪਰਿਵਾਰ ਤੋਂ ਸੇਵਾ ਲਈ-ਅਮੋਲਕ ਸਿੰਘ ਗਾਖਲ
ਸਾਨ ਫਰਾਂਸਿਸਕੋ, 15 ਅਪ੍ਰੈਲ (ਐੱਸ. ਅਸ਼ੋਕ ਭੌਰਾ)-ਅਮਰੀਕਾ ਵਸਦੇ ਗਾਖਲ ਪਰਿਵਾਰ ਵਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਮੌਕੇ ਪਾਕਿਸਤਾਨ ਅਤੇ ਭਾਰਤ ਦੇ ਗੁਰੂਘਰਾਂ 'ਚ ਵਡਮੁੱਲੀ ਸੇਵਾ ਕੀਤੀ ਗਈ ਹੈ | ਅਮੋਲਕ ਸਿੰਘ ਗਾਖਲ ਚੇਅਰਮੈਨ ਗਾਖਲ ਗਰੁੱਪ ਨੇ ਦੱਸਿਆ ਕਿ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਸਮੇਤ ਸਾਰੇ ਗੁਰੂਘਰਾਂ 'ਚ ਗਾਖਲ ਪਰਿਵਾਰ ਅਤੇ ਗਾਖਲ ਗਰੁੱਪ ਵਲੋਂ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਲਈ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦੀ ਸੇਵਾ ਕੀਤੀ ਗਈ ਅਤੇ ਲੰਗਰਾਂ ਲਈ ਰਾਸ਼ਨ ਦੀ ਸੇਵਾ ਵੀ ਕੀਤੀ ਗਈ | ਅਮੋਲਕ ਸਿੰਘ ਗਾਖਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਭਾਰਤੀ ਪੰਜਾਬ ਦੇ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਲੰਗਰ 'ਚ ਜਲੇਬੀਆਂ ਦੀ ਸੇਵਾ ਕੀਤੀ ਗਈ, ਜੋ ਕਿ ਗਾਖਲ ਪਰਿਵਾਰ ਦੇ ਨੱਥਾ ਸਿੰਘ ਗਾਖਲ ਨੇ ਖ਼ੁਦ ਵਰਤਾਉਣ ਦੀ ਸੇਵਾ ਕੀਤੀ | ਗੁਰਦੁਆਰਾ ਪਟਨਾ ਸਾਹਿਬ ਵਿਖੇ ਲੰਗਰਾਂ 'ਚ ਰਾਸ਼ਨ ਅਤੇ ਕੜਾਹ ਪ੍ਰਸ਼ਾਦ 'ਚ ਸੇਵਾ ਪਾਉਣ ਤੋਂ ਇਲਾਵਾ ਦੁੱਧ ਅਤੇ ਬਿਸਕੁਟਾਂ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ | ਉਨ੍ਹਾਂ ਕਿਹਾ ਕਿ ਸਾਡੇ ਵੱਡੇ ਭਾਗ ਹਨ ਕਿ ਅਕਾਲ ਪੁਰਖ ਨੇ ਗਾਖਲ ਪਰਿਵਾਰ ਤੋਂ ਇਹ ਸੇਵਾ ਲਈ ਹੈ | ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਗਾਖਲ ਪਰਿਵਾਰ ਤੋਂ ਅਜਿਹੀ ਸੇਵਾ ਹਮੇਸ਼ਾ ਹੀ ਲੈਂਦੇ ਰਹਿਣ |
ਪਿਛਲੀ ਖ਼ਬਰ ਵੈਨਕੂਵਰ 'ਚ ਪ੍ਰਸਿੱਧ ਗਾਇਕ ਗੁਰਦਾਸ ਮਾਨ ਖ਼ਿਲਾਫ਼ ਰੋਸ ਮੁਜ਼ਾਹਰਾ ਅਗਲੀ ਖ਼ਬਰ ਬਰਤਾਨੀਆ 'ਚ ਘਰਾਂ ਦੇ ਨਕਸ਼ੇ ਆਨਲਾਈਨ ਦੇਖ ਕੇ ਚੋਰੀਆਂ ਕਰਨ ਵਾਲਾ ਗਰੋਹ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।