21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਬਰਤਾਨੀਆ 'ਚ ਘਰਾਂ ਦੇ ਨਕਸ਼ੇ ਆਨਲਾਈਨ ਦੇਖ ਕੇ ਚੋਰੀਆਂ ਕਰਨ ਵਾਲਾ ਗਰੋਹ ਕਾਬੂ

ਅਜੀਤ ਡੈਸਕ 16-04-2026
ਲੈਸਟਰ (ਇੰਗਲੈਂਡ), 15 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਘਰਾਂ ਦੇ ਨਕਸ਼ੇ ਆਨਲਾਈਨ ਦੇਖ ਕੇ ਚੋਰੀਆਂ ਕਰਨ ਵਾਲੇ ਇਕ ਅਲਬੇਨੀਆਈ ਗਰੋਹ ਨੂੰ ਅਦਾਲਤ ਵਲੋਂ ਸਖ਼ਤ ਸਜ਼ਾਵਾਂ ਸੁਣਾਈਆਂ ਗਈਆਂ ਹਨ¢ ਇਸ ਗਰੋਹ ਨੇ ਦੇਸ਼ ਭਰ ਵਿਚ 10 ਮਹੀਨਿਆਂ ਦÏਰਾਨ ਦਰਜ਼ਨਾਂ ਘਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਪੌਂਡ ਦੀ ਕੀਮਤ ਦੇ ਗਹਿਣੇ, ਘੜੀਆਂ ਅਤੇ ਮਹਿੰਗੇ ਬੈਗ ਲੁੱਟੇ¢ਅਦਾਲਤ ਵਿਚ ਸੁਣਵਾਈ ਦÏਰਾਨ ਸਾਹਮਣੇ ਆਇਆ ਕਿ ਇਹ ਗਰੋਹ ਇੰਟਰਨੈੱਟ ਅਤੇ ਪ੍ਰਾਪਰਟੀ ਵੈੱਬਸਾਈਟਾਂ 'ਤੇ ਘਰਾਂ ਦੇ ਨਕਸ਼ੇ ਅਤੇ ਬਣਤਰ ਦੇਖ ਕੇ ਪਹਿਲਾਂ ਹੀ ਯੋਜਨਾ ਬਣਾਉਂਦਾ ਸੀ¢ ਇਸ ਤੋਂ ਬਾਅਦ ਇਹ ਰਾਤ ਦੇ ਸਮੇਂ ਪੌਂੜੀਆਂ ਦੀ ਮਦਦ ਨਾਲ ਘਰਾਂ ਵਿਚ ਦਾਖ਼ਲ ਹੋ ਕੇ ਚੋਰੀਆਂ ਕਰਦਾ ਸੀ¢ਗਰੋਹ ਨੇ ਕੁੱਲ 44 ਘਰਾਂ 'ਚ ਵੱਡੀਆਂ ਵਾਰਦਾਤਾਂ ਕੀਤੀਆਂ¢ ਇਕ ਮਾਮਲੇ ਵਿਚ 2 ਲੱਖ ਪੌਂਡ ਤੋਂ ਵੱਧ ਦਾ ਸਾਮਾਨ ਚੋਰੀ ਕੀਤਾ ਗਿਆ, ਜਦਕਿ ਇਕ ਹੋਰ ਘਟਨਾ ਵਿਚ 30 ਤੋਂ ਵੱਧ ਮਹਿੰਗੀਆਂ ਘੜੀਆਂ ਲੈ ਜਾਈਆਂ ਗਈਆਂ¢ ਕਈ ਵਾਰ ਘਰਾਂ ਦੇ ਮਾਲਕ ਅੰਦਰ ਹੀ ਮÏਜੂਦ ਸਨ ਅਤੇ ਡਰ ਦੇ ਮਾਰੇ ਲੁਕਣ ਲਈ ਮਜਬੂਰ ਹੋਏ | ਪੁਲਿਸ ਨੇ ਡੀ.ਐਨ.ਏ., ਮੋਬਾਈਲ ਫੋਨ ਡਾਟਾ ਅਤੇ ਗੱਡੀਆਂ ਦੇ ਨੰਬਰਾਂ ਦੀ ਮਦਦ ਨਾਲ ਇਸ ਗਰੋਹ ਨੂੰ ਕਾਬੂ ਕੀਤਾ¢ ਛਾਪਿਆਂ ਦÏਰਾਨ ਕਈ ਮਹਿੰਗੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ, ਹਾਲਾਂਕਿ ਕਾਫ਼ੀ ਸਾਮਾਨ ਪਹਿਲਾਂ ਹੀ ਵੇਚਿਆ ਜਾਂ ਪਿਘਲਾਇਆ ਜਾ ਚੁੱਕਾ ਸੀ¢ਅਦਾਲਤ ਨੇ ਗਰੋਹ ਦੇ ਮੈਂਬਰਾਂ ਨੂੰ 9 ਤੋਂ 10 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਹੈ¢
ਪਿਛਲੀ ਖ਼ਬਰ ਗਾਖਲ ਪਰਿਵਾਰ ਵਲੋਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਦਿਹਾੜੇ ਮੌਕੇ ਪਾਕਿਸਤਾਨ ਤੇ ਭਾਰਤ ਦੇ ਗੁਰਦੁਆਰਿਆਂ 'ਚ ਸੰਗਤ... ਅਗਲੀ ਖ਼ਬਰ ਗਲਾਸਗੋ ਦੇ ਗੁਰੂ ਘਰਾਂ 'ਚ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।