17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਅਮਰੀਕੀ ਰਾਜ ਨੇਬਰਾਸਕਾ ਨੇ ਦੀਵਾਲੀ ਦੇ ਤਿਉਹਾਰ ਨੂੰ ਮਾਨਤਾ ਦਿੱਤੀ

ਅਜੀਤ ਡੈਸਕ 03-04-2026
ਨਿਊਯਾਰਕ, 2 ਅਪ੍ਰੈਲ (ਪੀ.ਟੀ.ਆਈ.)-ਅਮਰੀਕੀ ਰਾਜ ਨੇਬਰਾਸਕਾ ਦੀ ਵਿਧਾਨ ਸਭਾ ਨੇ ਦੀਵਾਲੀ ਦੇ ਤਿਉਹਾਰ ਨੂੰ ਮਾਨਤਾ ਦੇਣ ਲਈ ਇਕ ਮਤਾ ਪਾਸ ਕੀਤਾ ਹੈ | ਇਕ ਕਦਮ ਜਿਸ ਨੂੰ ਸਿਆਟਲ ਸਥਿਤ ਭਾਰਤੀ ਮਿਸ਼ਨ ਨੇ ਰਾਜ ਦੇ ਹਿੰਦੂ ਭਾਈਚਾਰੇ ਲਈ ਇਕ ਇਤਿਹਾਸਕ ਕਦਮ ਦੱਸਿਆ ਹੈ | ਇਸ ਮਤੇ ਨੂੰ ਸਟੇਟ ਸੈਨੇਟਰ ਜÏਨ ਫਰੈਡਰਿਕਸਨ ਵਲੋਂ ਸਪਾਂਸਰ ਕੀਤਾ ਗਿਆ ਸੀ ਤੇ 31 ਮਾਰਚ ਨੂੰ ਸਪੀਕਰ ਜੌਨ ਆਰਚ ਵਲੋਂ ਦਸਤਖਤ ਕੀਤੇ ਗਏ ਸਨ | ਇਕ ਬਿਆਨ 'ਚ ਸੀਏਟਲ 'ਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਇਸ ਮਤੇ ਨੂੰ ਅਪਣਾਉਣ ਨਾਲ ਅਮਰੀਕਾ ਦੇ ਮੱਧ-ਪੱਛਮੀ ਖੇਤਰ 'ਚ ਭਾਰਤੀ ਭਾਈਚਾਰੇ ਲਈ ਇਕ ਇਤਿਹਾਸਕ ਪਲ ਹੈ ਤੇ ਕੋਰਨਹਸਕਰ ਸਟੇਟ (ਨੇਬਰਾਸਕਾ ਦਾ ਅਧਿਕਾਰਤ ਉਪਨਾਮ) ਵਿਚ ਰਹਿਣ ਵਾਲੇ ਲਗਭਗ 9,000 ਹਿੰਦੂਆਂ ਲਈ ਇਕ ਵੱਡੀ ਪ੍ਰਾਪਤੀ ਹੈ |

ਪਿਛਲੀ ਖ਼ਬਰ ਨਾਬਾਲਗ ਨੂੰ ਵਰਗ਼ਲਾ ਕੇ ਲਿਜਾਣ ਦੇ ਦੋਸ਼ ਵਿਚ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪੰਜਾਬੀ ਬੋਲੀ ਦੀ ਬਿਹਤਰੀ ਲਈ ਧਨਾਢ ਪੰਜਾਬੀ ਅੱਗੇ ਆਉਣ-ਸਾਧੂ ਸਿੰਘ ਬਿਨਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।