18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪੰਜਾਬੀ ਬੋਲੀ ਦੀ ਬਿਹਤਰੀ ਲਈ ਧਨਾਢ ਪੰਜਾਬੀ ਅੱਗੇ ਆਉਣ-ਸਾਧੂ ਸਿੰਘ ਬਿਨਿੰਗ <br/>

ਅਜੀਤ ਡੈਸਕ 03-04-2026
ਟੋਰਾਂਟੋ, 2 ਅਪ੍ਰੈਲ (ਹਰਜੀਤ ਸਿੰਘ ਬਾਜਵਾ)-ਵੈਨਕੂਵਰ ਵੱਸਦੇ ਪੰਜਾਬੀ ਦੇ ਪ੍ਰਸਿੱਧ ਲੇਖਕ ਸਾਧੂ ਸਿੰਘ ਬਿਨਿੰਗ ਦਾ ਟੋਰਾਂਟੋ ਆਉਂਣ 'ਤੇ ਜਿੱਥੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ, ਉੱਥੇ ਹੀ ਉਹਨਾਂ ਦੇ ਮਾਣ 'ਚ ਕੁਝ ਚੋਣਵੇਂ ਮੈਂਬਰਾਂ ਦੀ ਹਾਜ਼ਰੀ ਵਿਚ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ | ਸਾਧੂ ਸਿੰਘ ਬਿਨਿੰਗ ਨੇ ਜਿੱਥੇ ਇਸ ਮੌਕੇ ਸਭ ਦਾ ਧੰਨਵਾਦ ਕੀਤਾ ਉੱਥੇ ਹੀ ਬੋਲਦਿਆਂ ਆਖਿਆ ਕਿ ਹੁਣ ਕੈਨੇਡਾ ਵੱਸਦੇ ਪੰਜਾਬੀਆਂ ਉੱਤੇ ਦੁਨੀਆਂ ਭਰ ਵਿਚ ਵੱਸਦੇ ਪੰਜਾਬੀਆਂ ਪਿਆਰਿਆਂ ਦੀਆਂ ਨਿਗਾਹਾਂ ਹਨ ਕਿਉਂਕਿ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿਚ ਵੱਸਦੇ ਪੰਜਾਬੀ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਵੱਲੋਂ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਕਾਫੀ ਚੰਗੇਰਾ ਕੰਮ ਕੀਤਾ ਜਾ ਰਿਹਾ ਹੈ, ਉਹਨਾਂ ਕੈਨੇਡਾ ਅਤੇ ਵਿਸ਼ਵ ਭਰ 'ਚ ਪੰਜਾਬੀ ਬੋਲੀ ਦੀ ਅਜੋਕੀ ਸਥਿੱਤੀ 'ਤੇ ਗੱਲ ਕਰਦਿਆਂ ਆਖਿਆ ਕਿ ਜੇਕਰ ਹਰ ਥਾਂ ਪੰਜਾਬੀ ਪਿਆਰੇ ਖਾਸ ਕਰਕੇ ਧਨਾਢ ਪੰਜਾਬੀ ਰਲ ਕੇ ਥੋੜਾ ਜਿਹਾ ਵੀ ਹੰਭਲਾ ਮਾਰਨ ਤਾਂ ਇਸਦੇ ਸ਼ਾਨਦਾਰ ਨਤੀਜੇ ਆ ਸਕਦੇ ਹਨ, ਉਹਨਾਂ ਦੱਸਿਆ ਕਿ ਵੈਨਕੂਵਰ ਵਿਚ ਉਹਨਾਂ ਨੇ ਤੇ ਉਹਨਾਂ ਦੇ ਸਾਥੀਆਂ ਦੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਪਾਏ ਵੱਡੇ ਯੋਗਦਾਨ ਤੇ ਵਿੱਢੇ ਸੰਘਰਸ਼ ਕਰਕੇ ਅੱਜ ਬਿ੍ਟਿਸ਼ ਕੋਲੰਬੀਆ (ਬੀ.ਸੀ.) ਯੁਨੀਵਰਸਿਟੀ ਵਿਖੇ ਪੰਜਾਬੀ 'ਚ ਐਮ.ਏ. ਤੱਕ ਦੀ ਡਿਗਰੀ ਨੂੰ ਲਾਗੂ ਕਰਵਾਉਣ ਲਈ ਸਫਲਤਾ ਮਿਲੀ ਹੈ | ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਕ ਵਿਸ਼ਵ ਵਿਆਪੀ ਤਾਲਮੇਲ ਕਮੇਟੀ ਦਾ ਗਠਨ ਹੋਣਾ ਚਾਹੀਦਾ ਹੈ | ਇਸ ਮੌਕੇ ਬਲਰਾਜ ਚੀਮਾ, ਮਲੂਕ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ, ਡਾ. ਜਗਮੋਹਨ ਸਿੰਘ ਸੰਘਾ, ਇਕਬਾਲ ਬਰਾੜ, ਤਲਵਿੰਦਰ ਸਿੰਘ ਮੰਡ ਆਦਿ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ |

ਪਿਛਲੀ ਖ਼ਬਰ ਅਮਰੀਕੀ ਰਾਜ ਨੇਬਰਾਸਕਾ ਨੇ ਦੀਵਾਲੀ ਦੇ ਤਿਉਹਾਰ ਨੂੰ ਮਾਨਤਾ ਦਿੱਤੀ ਅਗਲੀ ਖ਼ਬਰ -ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ- ਆਦਿੱਤਿਆ ਵਲੋਂ ਸ਼ਾਨਦਾਰ ਜਿੱਤ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।