19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਕੈਨੇਡਾ 'ਚ ਸ਼ੁਰੂ ਹੋਇਆ ਸਿੱਖ ਵਿਰਾਸਤੀ ਮਹੀਨਾ

ਸਟੈਫੋਰਡਸ਼ਾਇਰ ਦੇ 'ਹਾਈ ਸ਼ੈਰਿਫ' ਬਣਨ ਉਪਰੰਤ ਪਿ੍ਤਪਾਲ ਸਿੰਘ ਨਾਗੀ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਨਾਲ | <br/> 02-04-2026
ਟੋਰਾਂਟੋ, 1 ਅਪ੍ਰੈਲ (ਹਰਜੀਤ ਸਿੰਘ ਬਾਜਵਾ)-ਪਹਿਲੀ ਅਪ੍ਰੈਲ ਤੋਂ ਇਥੇ ਸਿੱਖ ਵਿਰਾਸਤੀ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ, ਜੋ ਕਿ 30 ਅਪ੍ਰੈਲ ਤੱਕ ਚੱਲੇਗੀ | ਕੈਨੇਡਾ ਵਿਚ ਵੱਸਦੇ ਸਿੱਖਾਂ ਦੀ ਪਹਿਲਕਦਮੀ ਤੇ ਉਨ੍ਹਾਂ ਵਲੋਂ ਕੈਨੇਡਾ ਦੀ ਆਰਥਿਕਤਾ, ਵਿਕਾਸ, ਸਮਾਜਿਕ ਪੱਧਰ ਉੱਚਾ ਕਰਨ ਵਿਚ ਵੱਡਾ ਸਹਿਯੋਗ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਅਨੁਸਰ ਚੱਲਣ ਦੇ ਉਪਦੇਸ਼ ਦੇ ਮੱਦੇਨਜ਼ਰ ਆਪਸੀ ਭਾਈਚਾਰਕ ਸਾਂਝ ਵਧਾਉਣ ਅਤੇ ਕੁਦਰਤੀ ਆਫ਼ਤਾਂ ਵੇਲੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਅੱਗੇ ਹੋ ਕੇ ਵੱਧ ਚੜ੍ਹ ਕੇ ਮਨੁੱਖਤਾ ਦੀ ਸੇਵਾ ਦੇ ਕਾਰਜ਼ਾਂ ਨੂੰ ਮਾਨਤਾ ਦੇਣ ਲਈ ਸਰਕਾਰ ਵਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨਾ ਐਲਾਨਿਆ ਗਿਆ ਹੈ | ਪੰਜਾਬ ਅਤੇ ਪੰਜਾਬੀਅਤ ਵਿਚ ਸਮਾਜਿਕ ਅਤੇ ਧਾਰਮਿਕ ਮਹੱਤਤਾ ਰੱਖਣ ਵਾਲੇ ਅਪ੍ਰੈਲ ਮਹੀਨੇ ਨੂੰ ਜਿਥੇ ਵਿਸਾਖੀ ਵਜੋਂ ਮਨਾਇਆ ਜਾਂਦਾ ਹੈ, ਉਥੇ ਹੀ ਖ਼ਾਲਸਾ ਪੰਥ ਦੀ ਸਥਾਪਨਾ ਇਸੇ ਮਹੀਨੇ ਹੋਣ ਕਾਰਨ ਸਿੱਖ ਧਰਮ ਵਿਚ ਇਸ ਮਹੀਨੇ ਦੀ ਵਧੇਰੇ ਮਹੱਤਤਾ ਹੈ | ਇਸ ਮਹੀਨੇ ਵਿਚ ਜਿਥੇ ਵੱਖ-ਵੱਖ ਸਾਹਿਤਕ ਅਤੇ ਸਮਾਜਿਕ ਅਦਾਰਿਆਂ ਵਲੋਂ ਸਮਾਗਮ ਉਲੀਕੇ ਗਏ ਹਨ, ਉਥੇ ਹੀ ਵੱਖ-ਵੱਖ ਗੁਰੂਦੁਆਰਾ ਸਾਹਿਬਾਨ ਵਿਖੇ ਵੀ ਸਮਾਗਮ ਕਰਵਾਏ ਜਾਣਗੇ |

ਪਿਛਲੀ ਖ਼ਬਰ ਖ਼ਾਲਸਾ ਦੇ ਜਨਮ ਦਿਹਾੜੇ ਨੂੰ ਸਮਰਪਿਤ 15ਵਾਂ ਨਗਰ ਕੀਰਤਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ... ਅਗਲੀ ਖ਼ਬਰ ਲਖਨਊ ਵਿਖੇ ਧੁੱਪ ਤੋਂ ਬਚਣ ਲਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।