19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਨਾਸਾ 53 ਸਾਲ ਬਾਅਦ ਫਿਰ ਚੰਦਰਮਾ 'ਤੇ ਭੇਜੇਗਾ ਇਨਸਾਨ

ਅਜੀਤ ਡੈਸਕ 02-04-2026
ਕੇਪ ਕੈਨੇਵਰਲ, 1 ਅਪ੍ਰੈਲ (ਏਜੰਸੀ)-ਨਾਸਾ ਨੇ ਇਨਸਾਨਾਂ ਨੂੰ ਦੋਬਾਰਾ ਚੰਦਰਮਾ 'ਤੇ ਭੇਜਣ ਦੀ ਦਿਸ਼ਾ 'ਚ ਵੱਡਾ ਕਦਮ ਉਠਾਉਂਦਿਆਂ 'ਅਰਟੇਮਿਸ ਮਿਸ਼ਨ-2' ਦੀ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਹੈ | ਕਰੀਬ 53 ਸਾਲ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਨਾਸਾ ਵਲੋਂ ਇਨਸਾਨਾਂ ਨੂੰ ਚੰਦਰਮਾ 'ਤੇ ਭੇਜਿਆ ਜਾਵੇਗਾ | ਇਹ ਮਿਸ਼ਨ ਸਪੇਸ ਲਾਂਚ ਸਿਸਟਮ (ਐਸ.ਐਲ.ਐਸ.) ਰਾਕੇਟ ਦੇ ਜ਼ਰੀਏ ਲਾਂਚ ਕੀਤਾ ਜਾਵੇਗਾ, ਜਿਸ 'ਚ 4 ਪੁਲਾੜ ਯਾਤਰੀ ਸਵਾਰ ਹੋਣਗੇ | ਇਹ ਮਿਸ਼ਨ ਚੰਦਰਮਾ 'ਤੇ ਬਿਨਾ ਲੈਂਡਿੰਗ ਦੇ ਇਕ 'ਫਲਾਈਬਾਏ' ਕਰੇਗਾ ਅਤੇ ਕਰੀਬ 10 ਦਿਨ ਬਾਅਦ ਧਰਤੀ 'ਤੇ ਪਰਤੇਗਾ | 'ਅਰਟੇਮਿਸ ਮਿਸ਼ਨ-2' ਦਾ ਲਾਂਚ ਇਸ ਹਫ਼ਤੇ ਤੈਅ ਕੀਤਾ ਗਿਆ ਹੈ | ਲਾਂਚ ਡਾਇਰੈਕਟਰ ਚਾਰਲੀ ਬਲੈਕਵੈੱਲ-ਥਾਮਸਨ ਅਨੁਸਾਰ ਰਾਕੇਟ ਅਤੇ ਇਸ ਨਾਲ ਜੁੜੇ ਸਾਰੇ ਸਿਸਟਮ ਚੰਗੀ ਸਥਿਤੀ 'ਚ ਹਨ ਅਤੇ ਲਾਂਚ ਲਈ ਤਿਆਰ ਹਨ | ਮੌਸਮ ਨੂੰ ਲੈ ਕੇ ਵੀ ਸਕਰਾਤਮਕ ਸੰਕੇਤ ਮਿਲੇ ਹਨ, ਜਿਸ ਤੋਂ ਤੈਅ ਸਮੇਂ 'ਤੇ ਲਾਂਚ ਦੀ ਸੰਭਾਵਨਾ ਵੱਧ ਗਈ ਹੈ | ਪੁਲਾੜ ਯਾਤਰੀਆਂ ਨੇ ਆਖਰੀ ਵਾਰ 1972 'ਚ ਅਪੋਲੋ-17 ਦੌਰਾਨ ਚੰਦਰਮਾ 'ਤੇ ਉਡਾਣ ਭਰੀ ਸੀ |
ਪਿਛਲੀ ਖ਼ਬਰ ਪਾਕਿਸਤਾਨੀ ਫ਼ੌਜ ਵਲੋਂ ਬਲੋਚਿਸਤਾਨ 'ਚ ਅਗਲੀ ਖ਼ਬਰ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਸਿੰਘ ਸਭਾ ਡਰਬੀ ਵਿਖੇ ਹੋਏ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।