19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਡਰਬੀ 'ਚ 7 ਲੋਕਾਂ ਨੂੰ ਜ਼ਖ਼ਮੀ ਕਰਨ ਵਾਲੇ ਭਾਰਤੀ ਨੂੰ ਹਿਰਾਸਤ 'ਚ ਭੇਜਿਆ

ਅਜੀਤ ਡੈਸਕ 02-04-2026
ਲੰਡਨ, 1 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਦੇ ਸ਼ਹਿਰ ਡਰਬੀ ਵਿਚ ਇਕ ਪੱਬ ਦੇ ਬਾਹਰ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਖ਼ਤਰਨਾਕ ਡਰਾਈਵਿੰਗ ਦੇ ਦੋਸ਼ ਹੇਠ ਹਿਰਾਸਤ ਵਿਚ ਭੇਜ ਦਿੱਤਾ ਗਿਆ¢ ਉਸ 'ਤੇ ਕਾਰ ਨਾਲ ਟੱਕਰ ਮਾਰ ਕੇ ਸੱਤ ਲੋਕਾਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ਲਗਾਏ ਗਏ ਹਨ¢ ਡਰਬੀਸ਼ਾਇਰ ਪੁਲਿਸ ਨੇ ਕਿਹਾ ਕਿ ਸਨਿਚਰਵਾਰ ਰਾਤ ਲਗਭਗ 9.30 ਵਜੇ ਡਰਬੀ ਦੇ ਫਰੀਅਰ ਗੇਟ ਵਿਚ ਬਿਸ਼ਪ ਬਲੇਸ ਪੱਬ ਦੇ ਬਾਹਰ ਤਿੰਨ ਅÏਰਤਾਂ ਸਮੇਤ ਸੱਤ ਲੋਕ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿਚੋਂ ਕੁਝ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ¢ ਪੁਲਿਸ ਮੁਤਾਬਿਕ ਇਕ ਕਾਲੇ ਰੰਗ ਦੀ ਸੁਜ਼ੂਕੀ ਸਵਿਫਟ ਕਾਰ ਜਿਸ ਨੂੰ ਭਾਰਤੀ ਮੂਲ ਦਾ 36 ਸਾਲਾ ਸੰਧੂ ਪੋਨਾਚਨ ਚਲਾ ਰਿਹਾ ਸੀ, ਕਾਰ ਅਚਾਨਕ ਫੁੱਟਪਾਥ 'ਤੇ ਚੜ੍ਹ ਗਈ ਅਤੇ ਕਈ ਲੋਕਾਂ ਨੂੰ ਦਰੜ ਦਿੱਤਾ¢ ਪੋਨਾਚਨ 'ਤੇ ਇਰਾਦੇ ਨਾਲ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਛੇ ਦੋਸ਼, ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦਾ ਇਕ ਦੋਸ਼ ਅਤੇ ਇਕ ਚਾਕੂ ਵਾਲਾ ਸਮਾਨ ਰੱਖਣ ਦਾ ਵੀ ਇਕ ਦੋਸ਼ ਲਗਾਇਆ ਗਿਆ ਹੈ¢
ਪਿਛਲੀ ਖ਼ਬਰ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਸਿੰਘ ਸਭਾ ਡਰਬੀ ਵਿਖੇ ਹੋਏ ਆਰੰਭ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਕਮੇਟੀ ਮੈਂਬਰ ਨਿਯੁਕਤ ਹੋਏ ਆਗੂਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।