19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਡੋਨਾਲਡ ਟਰੰਪ ਅੱਜ ਈਰਾਨ ਜੰਗ 'ਤੇ ਦੇਸ਼ ਨੂੰ ਸੰਬੋਧਨ ਕਰਨਗੇ

ਅਜੀਤ ਡੈਸਕ 02-04-2026
ਸਾਨ ਫਰਾਂਸਿਸਕੋ, 1 ਅਪ੍ਰੈਲ (ਐਸ. ਅਸ਼ੋਕ ਭੌਰਾ)-ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਜੰਗ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ ਬੁੱਧਵਾਰ ਰਾਤ 9 ਵਜੇ (ਭਾਰਤੀ ਸਮਾਂ ਵੀਰਵਾਰ ਸਵੇਰੇ 6.30) ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ¢ਹਾਲਾਂਕਿ, ਲੀਵਿਟ ਨੇ ਸੰਬੋਧਨ ਬਾਰੇ ਕੋਈ ਹੋਰ ਵੇਰਵੇ ਨਹੀਂ ਦਿੱਤੇ ਪਰ ਟਰੰਪ ਇਹ ਸੰਬੋਧਨ ਉਸ ਸਮੇਂ ਕਰ ਰਹੇ ਹਨ ਜਦੋਂ ਈਰਾਨ ਨਾਲ ਮਹੀਨੇ ਭਰ ਚੱਲੇ ਟਕਰਾਅ ਤੋਂ ਬਾਅਦ ਸਮਾਂ ਤੇ ਹਾਲਾਤ ਧਿਆਨ ਦੇਣ ਲਈ ਬਹੁਤ ਮਹੱਤਵ ਪੂਰਨ ਬਣ ਗਏ ਹਨ, ਕਿਉਂਕਿ ਟਰੰਪ ਜਨਤਕ ਤੌਰ 'ਤੇ ਸੰਕੇਤ ਦੇ ਰਹੇ ਹਨ ਕਿ ਉਹ ਈਰਾਨ ਨਾਲ ਇਕ ਸਮਝÏਤਾ ਕਰਨ ਅਤੇ ਕੁਝ ਹਫ਼ਤਿਆਂ ਵਿਚ ਯੁੱਧ ਨੂੰ ਸਮੇਟਣ ਦੀ ਕੋਸ਼ਿਸ਼ ਕਰ ਰਹੇ ਹਨ | ਟਰੰਪ ਨੇ ਕੱਲ੍ਹ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਹ ਉਮੀਦ ਕਰਦੇ ਹਨ ਕਿ ਈਰਾਨ ਨਾਲ ਜੰਗ ਦੋ ਜਾਂ ਤਿੰਨ ਹਫ਼ਤਿਆਂ ਵਿਚ ਖਤਮ ਹੋ ਜਾਵੇਗੀ | ਉਨ੍ਹਾਂ ਕਿਹਾ ਸੀ ਕਿ ਅਮਰੀਕਾ ਨੇ ਆਪਣਾ ਮੁੱਖ ਉਦੇਸ਼ ਕਾਫ਼ੀ ਹੱਦ ਤੱਕ ਪੂਰਾ ਕਰ ਲਿਆ ਹੈ¢

ਪਿਛਲੀ ਖ਼ਬਰ ਸਮੀਰ ਰਿਜ਼ਵੀ ਦੇ ਅਰਧ ਸੈਂਕੜੇ ਦੀ ਬਦੌਲਤ ਦਿੱਲੀ ਦੀ ਲਖਨਊ 'ਤੇ ਧਮਾਕੇਦਾਰ ਜਿੱਤ <br/> ਅਗਲੀ ਖ਼ਬਰ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡਾਂ ਨੂੰ ਲਾਗੂ ਕਰਨ ਦਾ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਵਲੋਂ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।