29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

-ਕੈਨੇਡੀਅਨ ਸਕੂਲ ਗੋਲੀਬਾਰੀ-ਜ਼ਖ਼ਮੀ ਵਿਦਿਆਰਥੀ ਦੇ ਪਰਿਵਾਰ ਨੇ ਚੈਟ ਜੀ.ਪੀ.ਟੀ. 'ਤੇ ਕੀਤਾ ਮੁਕੱਦਮਾ

ਅਜੀਤ ਡੈਸਕ 11-03-2026
ਵੈਨਕੂਵਰ, 10 ਮਾਰਚ (ਇੰਟ.)-ਕੈਨੇਡੀਅਨ ਸਕੂਲ ਗੋਲੀਬਾਰੀ 'ਚ ਗੰਭੀਰ ਜ਼ਖਮੀ ਹੋਏ ਇਕ ਵਿਦਿਆਰਥੀ ਦੇ ਮਾਪਿਆਂ ਵਲੋਂ ਦਾਇਰ ਸਿਵਲ ਮੁਕੱਦਮੇ 'ਚ ਦੋਸ਼ ਲਗਾਇਆ ਹੈ ਕਿ ਚੈਟ ਜੀ.ਪੀ.ਟੀ. ਨਿਰਮਾਤਾ ਓਪਨ.ਏ.ਆਈ. ਨੂੰ ਪਹਿਲਾਂ ਤੋਂ ਪਤਾ ਸੀ ਕਿ ਹਮਲਾਵਰ ਇਕ ਸਮੂਹਿਕ ਹਮਲੇ ਦੀ ਯੋਜਨਾ ਬਣਾ ਰਿਹਾ ਸੀ | ਮੁਕੱਦਮੇ ਦੇ ਅਨੁਸਾਰ, ਹਮਲਾਵਰ ਨੇ ਹਮਲੇ ਦੀ ਯੋਜਨਾ ਬਣਾਉਣ ਲਈ ਕੰਪਨੀ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ-ਅਧਾਰਤ ਗੱਲਬਾਤ ਪ੍ਰੋਗਰਾਮ ਚੈਟ.ਜੀ.ਪੀ.ਟੀ. ਦੀ ਵਰਤੋਂ ਕੀਤੀ | ਓਪਨ.ਏ.ਆਈ. ਨੇ ਕਿਹਾ ਹੈ ਕਿ ਉਸਨੇ ਹਮਲਾਵਰ ਦੀਆਂ ਗਤੀਵਿਧੀਆਂ ਨੂੰ ਦੇਖਿਆ ਪਰ ਪੁਲਿਸ ਨੂੰ ਸੂਚਿਤ ਨਹੀਂ ਕੀਤਾ | 10 ਫਰਵਰੀ ਨੂੰ ਬਿ੍ਟਿਸ਼ ਕੋਲੰਬੀਆ ਦੇ ਟੰਬਲਰ ਰਿਜ 'ਚ ਹੋਈ ਗੋਲੀਬਾਰੀ ਤੋਂ ਬਾਅਦ ਇਸਨੇ ਬਾਅਦ 'ਚ ਪੁਲਿਸ ਨਾਲ ਸੰਪਰਕ ਕੀਤਾ | ਜ਼ਿਕਰਯੋਗ ਹੈ ਕਿ ਹਮਲਾਵਰ, ਜੈਸ ਵੈਨ ਰਸਟਸੇਲਰ ਨੇ ਆਪਣੀ ਜਾਨ ਲੈਣ ਤੋਂ ਪਹਿਲਾਂ ਅੱਠ ਲੋਕਾਂ ਨੂੰ ਮਾਰ ਦਿੱਤਾ ਸੀ |

ਪਿਛਲੀ ਖ਼ਬਰ ਬਿਜਲੀ ਦੇ ਖੰਭੇ ਦੀ ਲਪੇਟ ਵਿਚ ਆਉਣ ਨਾਲ ਵੈਲਡਿੰਗ ਵਰਕਰ ਝੁਲਸਿਆ ਅਗਲੀ ਖ਼ਬਰ ਪੱਛਮੀ ਬੰਗਾਲ ਦੇ ਨਾਦੀਆ 'ਚ ਇਕ ਰੇਸ਼ਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।