29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਆਸਟ੍ਰੇਲੀਆ ਨੇ ਈਰਾਨ ਦੀ ਮਹਿਲਾ ਫੁੱਟਬਾਲ ਟੀਮ ਦੀਆਂ 5 ਮੈਂਬਰਾਂ ਨੂੰ ਸ਼ਰਨ ਦਿੱਤੀ <br/>

ਅਜੀਤ ਡੈਸਕ 11-03-2026
ਗੋਲਡ ਕੋਸਟ, 10 ਮਾਰਚ (ਏਜੰਸੀ)-ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਕਿਹਾ ਕਿ ਆਸਟ੍ਰੇਲੀਆ ਨੇ ਈਰਾਨ ਦੀ ਮਹਿਲਾ ਫੁੱਟਬਾਲ ਟੀਮ ਦੇ ਪੰਜ ਮੈਂਬਰਾਂ ਨੂੰ ਸ਼ਰਣ ਦਿੱਤੀ ਹੈ ਜੋ ਈਰਾਨ 'ਚ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਇਕ ਟੂਰਨਾਮੈਂਟ ਲਈ ਦੇਸ਼ ਦਾ ਦÏਰਾ ਕਰ ਰਹੀਆਂ ਸਨ | ਆਸਟ੍ਰੇਲੀਆ ਵਿਚ ਈਰਾਨੀ ਸਮੂਹਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਸਟ੍ਰੇਲੀਆਈ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਉਨ੍ਹਾਂ ਅÏਰਤਾਂ ਦੀ ਮਦਦ ਕਰੇ ਜੋ ਜਨਤਕ ਤÏਰ 'ਤੇ ਸ਼ਰਨ ਮੰਗਣ ਤੋਂ ਅਸਮਰੱਥ ਹਨ | ਟੀਮ ਦੀਆਂ ਖਿਡਾਰੀਆਂ ਨੇ ਆਪਣੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਈਰਾਨੀ ਰਾਸ਼ਟਰੀ ਗੀਤ ਨਹੀਂ ਗਾਇਆ, ਜਿਸ ਨਾਲ ਵਿਆਪਕ ਅਟਕਲਾਂ ਪੈਦਾ ਹੋਈਆਂ | ਬਰਕ ਨੇ ਬਿ੍ਸਬੇਨ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਅÏਰਤਾਂ ਨਾਲ ਮਿਲੇ ਸਨ ਤੇ ਉਨ੍ਹਾਂ ਦੇ ਵੀਜ਼ੇ ਮਾਨਵਤਾਵਾਦੀ ਆਧਾਰ 'ਤੇ ਪ੍ਰਦਾਨ ਕੀਤੇ ਗਏ ਸਨ |

ਪਿਛਲੀ ਖ਼ਬਰ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪਟਨਾ ਪਹੁੰਚੇ ਅਗਲੀ ਖ਼ਬਰ ਗੁਜਰਾਤ ਟਾਈਟਨਜ਼ ਨੇ ਮੈਥਿਊ ਹੇਡਨ ਨੂੰ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।