16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਕੈਨੇਡਾ ਦੀ ਜੈਸਮੀਨ ਕੌਰ ਮੰਡੇਰ ਆਇਰਲੈਂਡ ਦੀ ਲੜਕੀਆਂ ਦੀ ਫੁੱਟਬਾਲ ਟੀਮ ਦੀ ਪ੍ਰਦਰਸ਼ਨ ਵਿਸ਼ਲੇਸ਼ਕ ਬਣੀ <br/>

ਅਜੀਤ ਡੈਸਕ 10-03-2026
ਐਬਟਸਫੋਰਡ, 7 ਮਾਰਚ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਡੈਲਟਾ ਨਿਵਾਸੀ ਅੰਤਰਰਾਸ਼ਟਰੀ ਫੁੱਟਬਾਲ ਖਿਡਾਰਨ ਰਹੀ ਜੈਸਮੀਨ ਕੌਰ ਮੰਡੇਰ ਨੂੰ ਯੂਰਪੀਅਨ ਦੇਸ਼ ਆਇਰਲੈਂਡ ਗਣਰਾਜ ਦੀ ਲੜਕੀਆਂ ਦੀ ਕੌਮੀ ਫੁੱਟਬਾਲ ਟੀਮ ਦੀ ਪ੍ਰਦਰਸ਼ਨ ਵਿਸ਼ਲੇਸ਼ਕ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ, ਜੋ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਤੇ ਉਹ ਕੈਨੇਡਾ ਦੀ ਪਹਿਲੀ ਪੰਜਾਬਣ ਫੁੱਟਬਾਲ ਖਿਡਾਰਨ ਹੈ ਜਿਸ ਨੂੰ ਆਇਰਲੈਂਡ ਦੀ ਕੌਮੀ ਫੁੱਟਬਾਲ ਟੀਮ ਦੀ ਮੈਨੇਜਮੈਂਟ ਵਿਚ ਇਹ ਅਹਿਮ ਜ਼ਿੰਮੇਵਾਰੀ ਮਿਲੀ ਹੈ | ਜੈਸਮੀਨ ਕੌਰ ਟੀਮ ਨੂੰ ਵਿਸ਼ਵ ਕੱਪ ਕੁਆਲੀਫਾਈ ਵਾਸਤੇ ਤਿਆਰੀ ਕਰਵਾਏਗੀ | ਜ਼ਿਲ੍ਹਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਚੱਕ ਫੁੱਲੂ ਨਾਲ ਸੰਬੰਧਿਤ ਨਾਮਵਰ ਮੀਡੀਆ ਸ਼ਖ਼ਸੀਅਤ ਦਿਲਦਾਰ ਸਿੰਘ ਮੰਡੇਰ ਦੀ ਹੋਣਹਾਰ ਧੀ ਜੈਸਮੀਨ ਕੌਰ ਨੇ 5 ਸਾਲ ਦੀ ਉਮਰ ਵਿਚ ਫੁੱਟਬਾਲ ਖੇਡਣੀ ਸ਼ੁਰੂ ਕਰ ਦਿੱਤੀ ਸੀ ਤੇ ਫੁੱਟਬਾਲ ਖੇਡ ਦੀਆਂ ਬਾਰੀਕੀਆਂ ਉਹ ਬਾਖੂਬੀ ਜਾਣਦੀ ਹੈ | ਜੈਸਮੀਨ ਕੌਰ ਕੈਨੇਡਾ ਦੀ ਲੜਕੀਆਂ ਦੀ ਫੁੱਟਬਾਲ ਟੀਮ ਦੀ ਸਹਾਇਕ ਕੋਚ ਰਹਿ ਚੁੱਕੀ ਹੈ ਤੇ ਉਸ ਨੇ ਵੈਨਕੂਵਰ ਦੀ ਯੂਨੀਵਰਸਿਟੀ ਆਫ ਬਿ੍ਟਿਸ਼ ਕੋਲੰਬੀਆ ਤੋਂ ਮਾਸਟਰ ਆਫ ਫਿਜ਼ੀਕਲ ਥੈਰਪੀ ਤੇ ਬੈਚਲਰ ਆਫ ਕਿਨਸਾਈਲੌਜੀ ਦੀ ਪੜ੍ਹਾਈ ਕੀਤੀ ਹੋਈ ਹੈ |
ਤਸਵੀਰ - 07 ਕੈਨੇਡਾ ਨਿਊਜ਼ ਪਿਕ

ਪਿਛਲੀ ਖ਼ਬਰ ਬਾਬਾ ਨਿਧਾਨ ਸਿੰਘ ਦੀ ਯਾਦ 'ਚ ਸਮਾਗਮ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਜਨਰਲ ਬਾਡੀ ਦੀ ਮੀਟਿੰਗ ਕੋਰਮ ਪੂਰਾ ਨਾ ਹੋਣ ਕਰਕੇ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।