29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਨਵਾਰਾ ਤੇ ਗੁਕੇਸ਼ ਵਿਚਾਲੇ ਡਰਾਅ <br/>

ਅਜੀਤ ਡੈਸਕ 02-03-2026
ਪੈਰਾਗੁਏ (ਚੈਕ ਗਣਰਾਜ), 1 ਮਾਰਚ (ਪੀ.ਟੀ.ਆਈ.)-ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੂੰ ਇੱਥੇ ਪੈਰਾਗੁਏ ਅੰਤਰਰਾਸ਼ਟਰੀ ਸ਼ਤਰੰਜ ਫੈਸਟੀਵਲ ਦੇ ਚੌਥੇ ਦÏਰ 'ਚ ਚੈਕ ਗਣਰਾਜ ਦੇ ਡੇਵਿਡ ਨਵਾਰਾ ਨੇ ਡਰਾਅ 'ਤੇ ਰੋਕਿਆ | ਨੀਦਰਲੈਂਡ ਦੇ ਜÏਰਡਨ ਵੈਨ ਫੋਰੈਸਟ ਨੇ ਉਜ਼ਬੇਕਿਸਤਾਨ ਦੇ ਨੋਦਿਰਬੇਕ ਯਾਕੂਬੋਵ ਨੂੰ ਹਰਾ ਕੇ ਚਾਰ ਮੈਚਾਂ 'ਚ ਆਪਣੀ ਤੀਜੀ ਜਿੱਤ ਨਾਲ ਲੀਡ ਹਾਸਲ ਕੀਤੀ, ਪਰ ਭਾਰਤ ਦੇ ਮÏਜੂਦਾ ਚੈਂਪੀਅਨ ਅਰਵਿੰਦ ਚਿਦੰਬਰਮ ਨੂੰ ਜਰਮਨੀ ਦੇ ਵਿਨਸੈਂਟ ਕੀਮਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ | 10 ਖਿਡਾਰੀਆਂ ਦੇ ਟੂਰਨਾਮੈਂਟ 'ਚ ਬਾਕੀ 2 ਮੈਚ ਅਮਰੀਕਾ ਦੇ ਹੈਨੇਸ ਮੋਕੇ ਨੀਮੈਨ ਤੇ ਈਰਾਨ ਦੇ ਪਰਹਮ ਮਾਘਸÏਦਲੂ ਤੇ ਸਪੇਨ ਦੇ ਡੇਵਿਡ ਐਂਟਨ ਗੁਈਜਾਰੋ ਤੇ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤੋਰੋਵ ਵਿਚਕਾਰ ਡਰਾਅ 'ਤੇ ਖਤਮ ਹੋਏ | ਮੁਕਾਬਲੇ 'ਚ ਪੰਜ ਦÏਰ ਬਾਕੀ ਰਹਿੰਦੇ ਹੋਏ, ਵੈਨ ਫੋਰੈਸਟ ਤਿੰਨ ਅੰਕਾਂ ਨਾਲ ਅੱਗੇ ਹੈ | ਅਬਦੁਸਤੋਰੋਵ ਤੇ ਨਵਾਰਾ ਦੇ ਢਾਈ ਅੰਕ ਹਨ, ਜਦੋਂ ਕਿ ਯਾਕੂਬੋਵ, ਕੇਮਰ ਤੇ ਗੁਈਜਾਰੋ ਉਨ੍ਹਾਂ ਤੋਂ ਅੱਧਾ ਅੰਕ ਪਿੱਛੇ ਹਨ | ਚਿਦੰਬਰਮ, ਗੁਕੇਸ਼, ਨਿਊਮੈਨ ਤੇ ਮਾਘਸੂਦਲੂ ਦੇ ਡੇਢ ਅੰਕ ਹਨ | ਇਸ ਦÏਰਾਨ, ਚੈਲੇਂਜਰ ਸ਼੍ਰੇਣੀ 'ਚ, ਵਿਸ਼ਵ ਕੱਪ ਜੇਤੂ ਦਿਵਿਆ ਦੇਸ਼ਮੁਖ ਨੇ ਚੈਕ ਗਣਰਾਜ ਦੇ ਲੀਡਰ ਵੇਂਕਲਾਵ ਫਿਨੇਕ ਨੂੰ ਡਰਾਅ 'ਤੇ ਰੋਕਿਆ, ਜਦੋਂ ਕਿ ਸੂਰਿਆ ਸ਼ੇਖਰ ਗਾਂਗੁਲੀ ਨੇ ਮੇਜ਼ਬਾਨ ਦੇਸ਼ ਦੇ ਸਟੀਫਨ ਹਰਬੇਕ ਨਾਲ ਡਰਾਅ ਖੇਡਿਆ | ਦਿਵਿਆ ਦੇ ਡੇਢ ਅੰਕ ਹਨ, ਜਦੋਂ ਕਿ ਗਾਂਗੁਲੀ ਦਾ ਇਕ ਅੰਕ ਹੈ |

ਪਿਛਲੀ ਖ਼ਬਰ ਦੁਬਈ ਹਵਾਈ ਅੱੱਡੇ 'ਤੇ ਫਸੀ ਪੀ.ਵੀ. ਸਿੰਧੂ <br/> ਅਗਲੀ ਖ਼ਬਰ ਹਾਕੀ ਇੰਡੀਆ ਵਲੋਂ ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਲਈ ਟੀਮ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।