29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਹਾਕੀ ਇੰਡੀਆ ਵਲੋਂ ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਲਈ ਟੀਮ ਦਾ ਐਲਾਨ <br/>

ਅਜੀਤ ਡੈਸਕ 02-03-2026
ਹੈਦਰਾਬਾਦ, 1 ਮਾਰਚ (ਪੀ.ਟੀ.ਆਈ.)-ਹਾਕੀ ਇੰਡੀਆ ਨੇ ਮਿਡਫੀਲਡਰ ਸਲੀਮਾ ਟੇਟੇ ਦੀ ਕਪਤਾਨੀ ਹੇਠ 20 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ | ਜਦੋਂ ਕਿ ਤਜਰਬੇਕਾਰ ਗੋਲਕੀਪਰ ਤੇ ਸਾਬਕਾ ਕਪਤਾਨ ਸਵਿਤਾ ਪੂਨੀਆ ਨਿੱਜੀ ਕਾਰਨਾਂ ਕਰਕੇ ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਤੋਂ ਹਟ ਗਈ ਹੈ | ਐਫ.ਆਈ.ਐਚ. ਹਾਕੀ ਵਿਸ਼ਵ ਕੱਪ 2026 ਕੁਆਲੀਫਾਇਰ 8 ਤੋਂ 14 ਮਾਰਚ ਤੱਕ ਹੈਦਰਾਬਾਦ 'ਚ ਹੋਣੇ ਹਨ | ਮੇਜ਼ਬਾਨ ਭਾਰਤ, ਇੰਗਲੈਂਡ, ਸਕਾਟਲੈਂਡ, ਕੋਰੀਆ, ਇਟਲੀ, ਉਰੂਗਵੇ, ਵੇਲਜ਼ ਤੇ ਆਸਟਰੀਆ ਅਗਸਤ 'ਚ ਬੈਲਜੀਅਮ ਤੇ ਨੀਦਰਲੈਂਡ 'ਚ ਹੋਣ ਵਾਲੇ ਐਫ.ਆਈ.ਐਚ. ਹਾਕੀ ਵਿਸ਼ਵ ਕੱਪ 2026 ਲਈ 3 ਕੁਆਲੀਫਿਕੇਸ਼ਨ ਸਥਾਨਾਂ ਲਈ ਮੁਕਾਬਲਾ ਕਰ ਰਹੇ ਹਨ | ਟੀਮਾਂ ਨੂੰ 2 ਪੂਲਾਂ 'ਚ ਵੰਡਿਆ ਗਿਆ ਹੈ, ਇੰਗਲੈਂਡ, ਕੋਰੀਆ, ਇਟਲੀ ਤੇ ਆਸਟਰੀਆ ਪੂਲ 'ਏ' ਵਿਚ ਹਨ, ਜਦੋਂ ਕਿ ਮੇਜ਼ਬਾਨ ਭਾਰਤ, ਸਕਾਟਲੈਂਡ, ਉਰੂਗਵੇ ਤੇ ਵੇਲਜ਼ ਪੂਲ 'ਬੀ' ਵਿਚ ਹਨ |

ਪਿਛਲੀ ਖ਼ਬਰ ਨਵਾਰਾ ਤੇ ਗੁਕੇਸ਼ ਵਿਚਾਲੇ ਡਰਾਅ <br/> ਅਗਲੀ ਖ਼ਬਰ ਯੂ.ਕੇ. ਨੇ ਈਰਾਨ ਦੇ 'ਵਧ ਰਹੇ ਅੰਨ੍ਹੇਵਾਹ' ਹਮਲਿਆਂ ਦੀ ਕੀਤੀ ਨਿੰਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।