16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਐਡੀਲੇਡ ਪਾਰਲੀਮੈਂਟ 'ਚ ਫਰਿੰਜ ਫੈਸਟੀਵਲ ਦੇ ਭਾਰਤੀ ਕਲਾਕਾਰਾਂ ਦਾ ਸ਼ਾਨਦਾਰ ਸਨਮਾਨ

ਅਜੀਤ ਡੈਸਕ 19-02-2026
* ਦਾਨਾ ਵਾਰਟਲੇ ਅਤੇ ਰਸਲ ਵਾਰਟਲੇ ਵਲੋਂ ਵਿਸ਼ੇਸ਼ ਸਮਾਗਮ, ਕਲਾਕਾਰਾਂ ਨੂੰ ਮਿਲਿਆ ਵੱਡਾ ਮਾਣ
ਐਡੀਲੇਡ, 18 ਫਰਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਪਾਰਲੀਮੈਂਟ ਵਿਚ ਐਡੀਲੇਡ ਫਰਿੰਜ ਫੈਸਟੀਵਲ ਵਿਚ ਭਾਗ ਲੈਣ ਆਏ ਭਾਰਤੀ ਕਲਾਕਾਰਾਂ ਦੇ ਸਨਮਾਨ ਵਿਚ ਇੱਕ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਦਾਨਾ ਵਰਟਲੇ ਐਮ-ਪੀ, ਮਾਣਯੋਗ ਰਸਲ ਵਰਟਲੇ ਐਮ.ਐਲ.ਸੀ. ਅਤੇ ਮੋਨਿਕਾ ਕੁਮਾਰ ਵਲੋਂ ਕਰਵਾਇਆ ਗਿਆ ¢ ਸਮਾਗਮ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ, ਆਰਟਿਸਟਾਂ ਤੇ ਪੱਤਰਕਾਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਕੇ ਇਸਨੂੰ ਯਾਦਗਾਰ ਬਣਾਇਆ¢ ਮੌਕੇ 'ਤੇ ਐਡੀਲੇਡ ਫਰਿੰਜ ਫੈਸਟੀਵਲ ਦੀ ਸੀ.ਈ.ਓ. ਤਾਰਾ ਮੈਕਲਿਓਡ ਨੇ ਦੱਸਿਆ ਕਿ ਇਹ ਮਹਾਨ ਕਲਾ ਉਤਸਵ 20 ਫਰਵਰੀ ਤੋਂ 22 ਮਾਰਚ ਤੱਕ ਚੱਲੇਗਾ, ਜਿਸ ਵਿਚ ਸਟੇਜ ਸ਼ੋਅ, ਕਮੇਡੀ, ਸੰਗੀਤ ਅਤੇ ਹੋਰ ਕਲਾ ਰੂਪਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੀਆਂ ¢ ਉਨ੍ਹਾਂ ਕਿਹਾ ਕਿ ਫਰਿੰਜ ਫੈਸਟੀਵਲ ਦਰਸ਼ਕਾਂ ਦੇ ਮਨਾਂ 'ਤੇ ਡੂੰਘੀ ਛਾਪ ਛੱਡਣ ਵਾਲਾ ਸਮਾਗਮ ਹੈ ਤੇ ਕਲਾ ਪ੍ਰੇਮੀਆਂ ਨੂੰ ਇਸ ਦਾ ਹਿੱਸਾ ਜ਼ਰੂਰ ਬਣਨਾ ਚਾਹੀਦਾ ਹੈ ¢ ਇਸ ਮÏਕੇ ਦਾਨਾ ਵਾਰਟਲੇ ਐਮ.ਪੀ. ਨੇ ਸਾਰੇ ਕਲਾਕਾਰਾਂ ਅਤੇ ਪੱਤਰਕਾਰਾਂ ਨਾਲ ਜਾਣ-ਪਛਾਣ ਕਰਵਾਉਂਦੇ ਹੋਏ ਕਿਹਾ ਕਿ ਫਰਿੰਜ ਫੈਸਟੀਵਲ ਦੱਖਣੀ ਆਸਟ੍ਰੇਲੀਆ ਦੀ ਸੱਭਿਆਚਾਰਕ ਪਛਾਣ ਨੂੰ ਦੁਨੀਆਂ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ ¢ ਸਮਾਗਮ ਦੌਰਾਨ ਕਲੇਰ ਡਾਲੀਮੋਰ, ਲੀਜ਼ਾ ਕ੍ਰਾਈਨਜ਼, ਜੁਜ਼ਾਨਾ, ਮੋਨਿਕਾ ਕੁਮਾਰ ਸਮੇਤ ਹੋਰ ਕਈ ਕਲਾਕਾਰਾਂ ਨੇ ਆਨਲਾਈਨ ਰਾਹੀਂ ਵੀ ਫੈਸਟੀਵਲ ਬਾਰੇ ਵਿਸਥਾਰਪੂਰਕ ਜਾਣਕਾਰੀ ਸਾਂਝੀ ਕੀਤੀ ¢ ਇਸ ਸਮਾਗਮ ਵਿਚ ਕੋਨਲ ਡੈਨੀਅਲ, ਮਿੰਟੂ ਬਰਾੜ, ਸੁਨੈਨਾ ਸ਼ਰਮਾ, ਜਗਮੀਤਾ ਜੋਆਏ, ਸੁਰਿੰਦਰ ਪਾਲ (ਕÏਾਸਲਰ), ਨੀਲਮ ਕਟਿਆਰ, ਦਖ਼ਸ਼ ਗੁਪਤਾ ਸਮੇਤ ਹੋਰ ਕਈ ਕਲਾਕਾਰਾਂ, ਸਮਾਜਿਕ ਪ੍ਰਤੀਨਿਧੀਆਂ, ਰਾਜਨੀਤਿਕ ਆਗੂਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ¢ ਅੰਤ ਵਿਚ ਮਾਨਯੋਗ ਰਸਲ ਵਾਰਟਲੇ ਐਮ.ਐਲ.ਸੀ. ਨੇ ਸਮਾਗਮ ਵਿੱਚ ਪਹੁੰਚਣ ਵਾਲੇ ਸਾਰੇ ਮਹਿਮਾਨਾਂ ਅਤੇ ਕਲਾਕਾਰਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਰਤੀ ਕਲਾਕਾਰਾਂ ਦੀ ਮੌਜੂਦਗੀ ਨਾਲ ਫਰਿੰਜ ਫੈਸਟੀਵਲ ਨੂੰ ਹੋਰ ਵੀ ਰੰਗਤ ਮਿਲੀ ਹੈ¢
ਪਿਛਲੀ ਖ਼ਬਰ * ਭਾਰਤ ਗਲੋਬਲ ਵਾਤਾਵਰਣ ਪੁਰਸਕਾਰ 2026 ਦੀ ਮੇਜ਼ਬਾਨੀ ਕਰੇਗਾ- ਪਿ੍ੰਸ ਵਿਲੀਅਮ * ਪਿ੍ੰਸ ਵਿਲੀਅਮ ਅਤੇ ਕੇਟ ਮਿਡਲਟਨ ਨ... ਅਗਲੀ ਖ਼ਬਰ ਨਿਖਿਲ ਗੁਪਤਾ ਦੇ ਇਕਬਾਲੀਆ ਬਿਆਨ ਨੇ ਭਾਰਤ ਸਰਕਾਰ ਦਾ ਚਿਹਰਾ ਨੰਗਾ ਕੀਤਾ: ਵਰਲਡ ਸਿੱਖ ਪਾਰਲੀਮੈਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।