22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਗੈਰ-ਕਾਨੂੰਨੀ ਤਰੀਕੇ ਸ਼ਰਾਬ ਦਰਾਮਦ ਕਰਨ ਦੇ ਦੋਸ਼ 'ਚ 2 ਭਾਰਤੀ ਨਾਗਰਿਕਾਂ ਨੂੰ 29,800 ਡਾਲਰ ਜੁਰਮਾਨਾ, ਵੀਜ਼ੇ ਰੱਦ <br/>

ਅਜੀਤ ਡੈਸਕ 18-02-2026
ਸਿਡਨੀ, 17 ਫ਼ਰਵਰੀ (ਹਰਕੀਰਤ ਸਿੰਘ ਸੰਧਰ)-ਸਿਡਨੀ 'ਚ ਗਲਤ ਘੋਸ਼ਣਾ ਕਰਕੇ ਗੈਰਕਾਨੂੰਨੀ ਤਰੀਕੇ ਨਾਲ ਸ਼ਰਾਬ ਆਯਾਤ ਕਰਨ ਦੀ ਕੋਸ਼ਿਸ਼ ਦੇ ਮਾਮਲੇ 'ਚ 2 ਭਾਰਤੀ ਨਾਗਰਿਕਾਂ 'ਤੇ ਕੁੱਲ 29,800 ਡਾਲਰ ਦੇ ਜੁਰਮਾਨੇ ਲਗਾਏ ਹਨ ਤੇ ਉਨ੍ਹਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ | ਆਸਟ੍ਰੇਲੀਅਨ ਬਿਓਰੋ ਆਫ ਇਨਵੈਸਟੀਗੇਸ਼ਨ ਅਧਿਕਾਰੀਆਂ ਨੇ ਇਕ ਸਮੁੰਦਰੀ ਕਾਰਗੋ ਕੰਟੇਨਰ ਦੀ ਜਾਂਚ ਦÏਰਾਨ ਬੀਅਰ ਦੇ ਡੱਬਿਆਂ 'ਚ ਲੁਕਾਈ ਗਈ ਅਣ ਘੋਸ਼ਿਤ ਵਿਸਕੀ ਦੀ ਖੇਪ ਬਰਾਮਦ ਕੀਤੀ | ਜਾਂਚ ਤੋਂ ਬਾਅਦ ਦੋਵਾਂ ਵਿਅਕਤੀਆਂ ਖ਼ਿਲਾਫ਼ ਉਲੰਘਣਾ ਨੋਟਿਸ ਜਾਰੀ ਕੀਤੇ ਗਏ | ਏ.ਬੀ.ਐਫ. ਜਾਂਚ ਅਧਿਕਾਰੀਆਂ ਨੇ ਕਸਟਮ ਐਕਟ 1901 ਅਧੀਨ ਵਾਰੰਟ ਜਾਰੀ ਕਰਕੇ ਕਾਰਗੋ ਜ਼ਬਤ ਕੀਤਾ ਤੇ ਸਬੂਤ ਇਕੱਠੇ ਕੀਤੇ | ਜਾਂਚ ਦÏਰਾਨ ਇਹ ਵੀ ਸਾਹਮਣੇ ਆਇਆ ਕਿ ਦੋਵਾਂ ਨੇ ਅੰਡਰਬਾਂਡ ਸਹੂਲਤ ਮੈਨੇਜਰ ਨਾਲ ਸੰਪਰਕ ਕਰਕੇ ਅਘੋਸ਼ਿਤ ਵਿਸਕੀ ਹਟਾ ਕੇ ਉਸ ਦੀ ਥਾਂ ਬੀਅਰ ਰੱਖਣ ਦੀ ਬੇਨਤੀ ਕੀਤੀ ਸੀ | ਮਾਮਲੇ ਸੰਬੰਧੀ ਕਾਰਵਾਈ ਤੋਂ ਬਾਅਦ ਇਕ ਵਿਦਿਆਰਥੀ ਵੀਜ਼ਾ ਤੇ ਇਕ ਟੂਰਿਸਟ ਵੀਜ਼ਾ ਰੱਦ ਕਰ ਦਿੱਤਾ ਗਿਆ | ਦੋਵੇਂ ਵਿਅਕਤੀ ਹੁਣ ਆਸਟ੍ਰੇਲੀਆ 'ਚ ਮÏਜੂਦ ਨਹੀਂ ਹਨ |

ਪਿਛਲੀ ਖ਼ਬਰ ਇੰਗਲੈਂਡ ਦੇ ਸ਼ਹਿਰ ਬਿ੍ਸਟਲ 'ਚ 22 ਸਾਲਾ ਨÏਜਵਾਨ ਦੀ ਹੱਤਿਆ, 2 ਅÏਰਤਾਂ ਤੇ ਇਕ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਹਾਈ ਸਕੂਲ 'ਚ ਹਾਕੀ ਮੈਚ ਦੌਰਾਨ ਗੋਲੀਬਾਰੀ 'ਚ 2 ਮÏਤਾਂ, 3 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।