05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਭਾਰਤੀ ਕਾਂਸਲੇਟ ਜਨਰਲ ਵੱਲੋਂ ਮਨਾਇਆ ਗਿਆ ਗਣਤੰਤਰ ਦਿਵਸ

ਅਜੀਤ ਡੈਸਕ 28-01-2026
ਲੰਡਨ (ਓਨਟਾਰੀਓ), 27 ਜਨਵਰੀ (ਕੰਵਲਜੀਤ ਸਿੰਘ ਕੰਵਲ)-ਓਨਟਾਰੀਓ ਸੂਬੇ ਭਰ 'ਚ ਭਾਰਤੀ ਭਾਈਚਾਰੇ ਨੂੰ ਸੇਵਾਵਾਂ ਦੇਣ ਵਾਲੇ ਕੌਂਸਲੇਟ ਜਨਰਲ ਆਫ਼ ਇੰਡੀਆ ਟਰਾਂਟੋ ਵੱਲੋਂ ਹਰ ਸਾਲ ਦੀ ਤਰਾਂ ਗਣਤੰਤਰ ਦਿਵਸ ਮਨਾਇਆ ਗਿਆ | ਰਾਸ਼ਟਰੀ ਝੰਡਾ ਝੁਲਾਉਣ ਦੀ ਰਸਮ ਐਕਟਿੰਗ ਕੌਂਸਲੇਟ ਜਨਰਲ ਸ੍ਰੀ ਕਪਿਤਵਾਜਾ ਪ੍ਰਤਾਪ ਸਿੰਘ ਨੇ ਨਿਭਾਈ | ਇਸ ਮÏਕੇ ਬੋਲਦਿਆਂ ਉਹਨਾ ਨੇ ਭਾਰਤ ਦੇ 77ਵੇ ਗਣਤੰਤਰ ਦਿਵਸ ਤੇ ਕੈਨੇਡਾ 'ਚ ਵੱਸਦੇ ਭਾਰਤੀ ਭਾਈਚਾਰੇ ਨੂੰ ਵਧਾਈ ਦਿੱਤੀ | ਉਨ੍ਹਾਂ ਆਸ ਪਰਗਟ ਕੀਤੀ ਕਿ ਭਵਿੱਖ 'ਚ ਇੰਡੋ ਕੈਨੇਡੀਅਨ ਸੰਬੰਧ ਹੋਰ ਪਕੇਰੇ ਹੋਣਗੇ | ਇਸ ਮÏਕੇ ਵੱਖ-ਵੱਖ ਕਲਾਕਾਰਾਂ ਵੱਲੋਂ ਦੇਸ਼ ਭਗਤੀ ਨੂੰ ਸਮਰਪਿਤ ਰੰਗਾਂ ਰੰਗ ਪ੍ਰੋਗਰਾਮ ਦਾ ਹਾਜ਼ਰੀਨ ਨੇ ਆਨੰਦ ਮਾਣਿਆ | ਟਰਾਂਟੋ ਵਿਚਲੇ ਮਨਫ਼ੀ 25 ਡਿਗਰੀ ਤਾਪਮਾਨ ਹੋਣ ਦੇ ਬਾਵਜੂਦ ਸਾਬਕਾ ਫ਼ੌਜੀਆਂ ਤੇ ਵੱਡੀ ਗਿਣਤੀ 'ਚ ਭਾਰਤੀ ਭਾਈਚਾਰੇ ਨੇ ਹਿੱਸਾ ਲਿਆ |

ਪਿਛਲੀ ਖ਼ਬਰ ਗਣਤੰਤਰ ਦਿਵਸ ਮੌਕੇ ਨਿੱਜੀਕਰਨ ਨੀਤੀਆਂ ਖ਼ਿਲਾਫ ਕਿਸਾਨਾਂ ਵਲੋਂ ਰੋਸ ਮਾਰਚ ਅਗਲੀ ਖ਼ਬਰ ਪਾਣੀ 'ਚ ਡੁੱਬਣ ਕਾਰਨ 2 ਭਾਰਤੀ ਨÏਜਵਾਨਾਂ ਦੀ ਮੌਤ, ਖੁਸ਼ੀਆਂ ਮਾਤਮ 'ਚ ਬਦਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।