02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਅਮਰੀਕਾ 'ਚ ਨਿੱਜੀ ਜਹਾਜ਼ ਹਾਦਸੇ ਦਾ ਸ਼ਿਕਾਰ-6 ਮÏਤਾਂ

ਅਜੀਤ ਡੈਸਕ 28-01-2026

ਸੈਕਰਾਮੈਂਟੋ, 27 ਜਨਵਰੀ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਮੇਨੇ ਰਾਜ 'ਚ ਬਾਂਗੋਰ ਵਿਖੇ ਇਕ ਨਿਜੀ ਜੈਟ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ 'ਚ ਸਵਾਰ ਸਾਰੇ 6 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ | ਮੁੱਢਲੀ ਰਿਪੋਰਟ ਅਨੁਸਾਰ ਹਾਦਸਾ ਖਰਾਬ ਮÏਸਮ ਕਾਰਨ ਵਾਪਰਿਆ ਹੈ | ਜਹਾਜ਼ ਹਿਊਸਟਨ ਦੇ ਹੌਬੀ ਏਅਰ ਪੋਰਟ ਤੋਂ ਬਾਂਗੋਰ ਇੰਟਰਨੈਸ਼ਨਲ ਏਅਰ ਪੋਰਟ 'ਤੇ ਆਇਆ ਸੀ ਜਿਥੋਂ ਉਸ ਨੇ ਪੈਰਿਸ ਦੇ ਵਾਟਰੀ ਏਅਰ ਪੋਰਟ ਲਈ ਉਡਾਨ ਭਰੀ ਸੀ | ਕੇਵਲ 2 ਮਿੰਟ ਬਾਅਦ ਹੀ ਜਹਾਜ਼ ਤਬਾਹ ਹੋ ਕੇ ਜਮੀਨ ਉਪਰ ਡਿੱਗ ਗਿਆ ਤੇ ਉਸ ਨੂੰ ਅੱਗ ਲੱਗ ਗਈ | ਹਾਦਸੇ ਦੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਜਾਂਚ ਕਰ ਰਿਹਾ ਹੈ |

ਪਿਛਲੀ ਖ਼ਬਰ ਸਰਬੱਤ ਖਾਲਸਾ 1986 ਦੀ ਵਰ੍ਹੇਗੰਢ ਦੀ ਯਾਦ 'ਚ ਇੰਗਲੈਂਡ ਦੀਆਂ ਪੰਥਕ ਜੱਥੇਬੰਦੀਆਂ ਵੱਲੋਂ ਸਮਾਗਮ ਅਗਲੀ ਖ਼ਬਰ ਬਰਤਾਨਵੀ ਸੰਸਦ ਮੈਂਬਰ ਢੇਸੀ ਨੇ ਟਰੰਪ ਨੂੰ 'ਯੂ.ਕੇ. ਤੇ ਹੋਰ ਨਾਟੋ ਸਹਿਯੋਗੀਆਂ ਦਾ ਯੋਗਦਾਨ' ਕਰਵਾਇਆ ਚੇਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।