ਸਿਡਨੀ, 21 ਜਨਵਰੀ (ਹਰਕੀਰਤ ਸਿੰਘ ਸੰਧਰ)-ਮਨੁੱਖਤਾ, ਦਇਆ ਅਤੇ ਪ੍ਰੇਮ ਦੇ ਸੁਨੇਹੇ ਨੂੰ ਦੁਨੀਆ ਭਰ ਵਿਚ ਫੈਲਾਉਂਦਾ ਅੰਤਰਰਾਸ਼ਟਰੀ ਅੰਦੋਲਨ ਹਿਊਮੈਨਿਟੀ ਕਾਇੰਡਨੈੱਸ ਐਂਡ ਲਵ 31 ਜਨਵਰੀ ਨੂੰ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਆਪਣੀ ਪੰਜਵੀਂ ਵਿਸ਼ਵ ਕਾਨਫਰੰਸ ਕਰਵਾਈ ਜਾ ਰਹੀ ਹੈ | ਇਹ ਮਹੱਤਵਪੂਰਨ ਸਮਾਗਮ ਕੋਲਿਸੀਅਮ ਥੀਏਟਰ, 33 ਰੇਲਵੇ ਸਟ੍ਰੀਟ, ਰੂਟੀ ਹਿੱਲ ਵਿਖੇ ਸਵੇਰੇ 10 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਦਾਖ਼ਲਾ ਮੁਫ਼ਤ ਰਹੇਗਾ¢ ਇਸ ਸਮਾਗਮ ਦਾ ਮੁੱਖ ਉਦੇਸ਼ ਸਮਾਜ ਵਿਚ ਨਿਮਰਤਾ, ਦਇਆ ਅਤੇ ਪ੍ਰੇਮ ਵਰਗੀਆਂ ਮਨੁੱਖੀ ਕਦਰਾਂ-ਕੀਮਤਾਂ ਨੂੰ ਅਮਲ ਵਿਚ ਲਿਆਉਣਾ ਹੈ¢ ਅੰਦੋਲਨ ਦਾ ਮੰਨਣਾ ਹੈ ਕਿ ਨਿਮਰਤਾ ਗੁੱਸੇ ਦੀ ਥਾਂ ਲੈ ਸਕਦੀ ਹੈ, ਦਇਆ ਲਾਲਚ 'ਤੇ ਜਿੱਤ ਪ੍ਰਾਪਤ ਕਰ ਸਕਦੀ ਹੈ ਅਤੇ ਪ੍ਰੇਮ ਡਰ ਨੂੰ ਖਤਮ ਕਰ ਸਕਦਾ ਹੈ¢ ਇਸ ਸੰਬੰਧੀ ਜਾਣਕਾਰੀ ਦਿੰਦੇ ਜਤਿੰਦਰ ਸਿੰਘ ਨੇ ਦੱਸਿਆ ਕੇ ਸਮਾਗਮ ਦੌਰਾਨ ਵੱਖ-ਵੱਖ ਧਰਮਾਂ, ਸਭਿਆਚਾਰਾਂ ਅਤੇ ਭਾਈਚਾਰਿਆਂ ਨਾਲ ਸੰਬੰਧਿਤ ਲੋਕ ਇਕੱਠੇ ਹੋ ਕੇ ਵਿਚਾਰ ਸਾਂਝੇ ਕਰਨਗੇ ਤੇ ਸਮਾਜਿਕ ਭਲਾਈ ਲਈ ਸਾਂਝੀ ਕੋਸ਼ਿਸ਼ਾਂ 'ਤੇ ਚਰਚਾ ਕਰਨਗੇ ¢ ਪ੍ਰਬੰਧਕਾਂ ਅਨੁਸਾਰ, ਇਹ ਕਾਨਫਰੰਸ ਦੱਖਣੀ ਗੋਲੇ ਵਿਚ ਐਚ ਕੇ ਐਲ ਦੀ ਯਾਤਰਾ ਦਾ ਇੱਕ ਇਤਿਹਾਸਕ ਪੜਾਅ ਸਾਬਤ ਹੋਵੇਗੀ¢ ਐਚ ਕੇ ਐਲ ਅੰਦੋਲਨ ਦਾ ਨਿਸ਼ਾਨਾ ਹੈ ਕਿ ਘਰਾਂ, ਭਾਈਚਾਰਿਆਂ ਅਤੇ ਸਮਾਜ ਨੂੰ ਹੋਰ ਸੁੰਦਰ ਅਤੇ ਸ਼ਾਂਤਮਈ ਬਣਾਇਆ ਜਾਵੇ¢ ਸਿਡਨੀ ਵਿਚ ਹੋਣ ਜਾ ਰਿਹਾ ਇਹ ਸਮਾਗਮ ਸ਼ਾਂਤੀ, ਏਕਤਾ ਅਤੇ ਮਨੁੱਖੀ ਮੁੱਲਾਂ ਦੇ ਪ੍ਰਚਾਰ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ¢ ਗੋਬਿੰਦ ਸਰਵਰ ਦੇ ਅਧੀਨ ਹੀ ਸਿਡਨੀ ਵਿਚ ਪ੍ਰਾਇਮਰੀ ਸਕੂਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿੱਥੇ ਬੱਚਿਆਂ ਦਾ ਸਰਵਪੱਖੀ ਵਿਕਾਸ ਤੇ ਕਾਰਜ ਕੀਤਾ ਜਾਵੇਗਾ ¢