ਲੰਡਨ, 21 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਰਾਜਕੁਮਾਰ ਹੈਰੀ ਅਤੇ ਹੋਰਾਂ ਵਲੋਂ ਬਰਤਾਨੀਆ ਦੇ ਮੀਡੀਆ ਹਾਊਸ ਡੇਲੀ ਮੇਲ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ, ਅੱਜ ਦੀ ਸੁਣਵਾਈ ਦਰਾਨ ਲੰਡਨ ਅਦਾਲਤ ਵਿਚ ਰਾਜਕੁਮਾਰ ਹੈਰੀ ਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਬਰਤਾਨਵੀ ਮੀਡੀਆ ਨਾਲ 'ਅਣਸੁਖਾਵੇਂ ਸਬੰਧਾਂ' ਬਾਰੇ ਦੱਸਿਆ¢ ਡਿਊਕ ਆਫ਼ ਸਸੇਕਸ ਲੰਡਨ ਅਦਾਲਤ ਵਿਚ ਡੇਲੀ ਮੇਲ ਐਂਡ ਮੇਲ ਆਨ ਸੰਡੇ ਦੇ ਪ੍ਰਕਾਸ਼ਕ ਵਿਰੁੱਧ ਗਵਾਹੀ ਦੇ ਰਹੇ ਹਨ ¢ ਅਦਾਲਤ ਵਿਚ ਹੈਰੀ ਦੇ ਦਾਅਵਿਆਂ ਅਤੇ ਐਸੋਸੀਏਟਿਡ ਨਿਊਜ਼ਪੇਪਰਜ਼ ਲਿਮਟਿਡ ਦੇ ਇਨਕਾਰਾਂ ਦੀ ਚਰਚਾ ਹੋ ਰਹੀ ਹੈ ¢ ਆਪਣੇ ਗਵਾਹ ਦੇ ਬਿਆਨ ਵਿਚ ਹੈਰੀ ਨੇ ਕਿਹਾ ਕਿ ਉਸਦੀ ਮਾਂ, ਰਾਜਕੁਮਾਰੀ ਡਾਇਨਾ ਦੀ ਮੌਤ ਤੋਂ ਬਾਅਦ ਪ੍ਰੈੱਸ ਨਾਲ ਉਸਦੇ ਸਬੰਧ ਅਣਸੁਖਾਵੇਂ ਰਹੇ ਸੀ ਤੇ ਉਸਦੀ ਪਤਨੀ ਨਾਲ ਪ੍ਰੈੱਸ ਦੇ ਵਿਵਹਾਰ ਤੋਂ ਪ੍ਰੇਸ਼ਾਨ ਹੋਣ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ¢ ਪਿ੍ੰਸ ਹੈਰੀ ਸੱਤ ਦਾਅਵੇਦਾਰਾਂ ਵਿਚੋਂ ਇੱਕ ਹੈ ਜਿਨ੍ਹਾਂ ਨੇ ਅਖਬਾਰ 'ਤੇ ਗੈਰ-ਕਾਨੂੰਨੀ ਤੌਰ 'ਤੇ ਜਾਣਕਾਰੀ ਇਕੱਠੀ ਕਰਨ ਅਤੇ 20 ਸਾਲਾਂ ਦੀ ਮਿਆਦ ਵਿਚ ਗੋਪਨੀਯਤਾ ਦੀ ਗੰਭੀਰ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ ¢ ਜਦਕਿ ਪ੍ਰਕਾਸ਼ਕ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਮੁਕੱਦਮੇ ਦਾ ਅੱਜ ਤੀਜਾ ਦਿਨ ਸੀ ¢ ਦਾਅਵੇਦਾਰਾਂ ਵਿਚ ਲਿਜ਼ ਹਰਲੀ ਤੇ ਸਰ ਐਲਟਨ ਜੌਹਨ ਆਦਿ ਸ਼ਾਮਲ ਹਨ ¢ ਹੈਰੀ ਨੇ ਅੱਜ ਭਾਵੁਕ ਹੁੰਦਿਆਂ ਅਦਾਲਤ ਸਾਹਮਣੇ ਪੇਸ਼ ਹੋ ਕੇ ਕਿਹਾ ਕਿ ਪ੍ਰੈਸ ਨੇ ਮੇਰੀ ਪਤਨੀ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ¢ ਕੇਸ ਦੀ ਸੁਣਵਾਈ ਜਾਰੀ ਹੈ¢