14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਲੰਡਨ ਬਣਿਆ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਸ਼ਹਿਰ

ਅਜੀਤ ਡੈਸਕ 22-01-2026
ਲੰਡਨ, 21 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-'ਗਲੋਬਲ ਪਾਵਰ ਸਿਟੀ ਇੰਡੈਕਸ' ਦੇ 2026 ਐਡੀਸ਼ਨ ਵਿਚ ਲੰਡਨ ਨੂੰ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਸ਼ਹਿਰ ਦਾ ਨਾਮ ਦਿੱਤਾ ਗਿਆ ਹੈ | ਇਹ ਸੂਚੀ ਦੁਨੀਆ ਭਰ ਦੇ ਮਹੱਤਵਪੂਰਨ ਸ਼ਹਿਰਾਂ ਦੇ ਵੱਖ-ਵੱਖ ਕਾਰਨਾਂ ਨੂੰ ਲੈ ਕੇ ਦਰਜਾਬੰਦੀ ਦਿੰਦੀ ਹੈ | ਲੰਡਨ ਵਾਸੀ ਆਪਣੀ ਤੇਜ਼ ਰਫ਼ਤਾਰ ਜੀਵਨ ਲਈ ਜਾਣੇ ਜਾਂਦੇ ਹਨ, ਜਿਸ ਕਰਕੇ ਉਹ ਅਕਸਰ ਬੇਸਬਰੇ ਅਤੇ ਥੋੜੇ ਰੁੱਖੇ ਵੀ ਕਹੇ ਜਾਂਦੇ ਹਨ | ਅੰਡਰਗਰਾਊਾਡ 'ਤੇ ਭੀੜ-ਭੜੱਕੇ ਵਾਲੀਆਂ ਰੇਲਗੱਡੀਆਂ 'ਤੇ ਚੜ੍ਹਨ ਤੋਂ ਲੈ ਕੇ, ਸੜਕਾਂ 'ਤੇ ਹੌਲੀ ਪੈਦਲ ਚੱਲਣ ਵਾਲਿਆਂ ਤੋਂ ਅੱਗੇ ਲੰਘਣ ਵਿਚ ਤੇਜ਼ੀ ਵਿਖਾਉਂਦੇ ਹਨ | ਗਲੋਬਲ ਪਾਵਰ ਸਿਟੀ ਇੰਡੈਕਸ ਨੇ ਲੰਡਨ ਦੀਆਂ ਸਾਰੀਆਂ ਚੀਜ਼ਾਂ ਦਾ ਮੁਲਾਂਕਣ ਕਰਕੇ ਇਸਨੂੰ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਸ਼ਹਿਰ ਦਾ ਦਰਜਾ ਦਿੱਤਾ ਹੈ | ਇਸ ਸੂਚੀ ਵਿਚ ਲੰਡਨ ਨੂੰ ਦੁਨੀਆ ਭਰ ਦੇ ਲੋਕਾਂ, ਪੂੰਜੀ ਅਤੇ ਉੱਦਮਾਂ ਨੂੰ ਆਕਰਸ਼ਿਤ ਕਰਨ ਦੀ ਸ਼ਕਤੀ ਵਜੋਂ ਵੇਖਿਆ ਗਿਆ ਹੈ | ਸੂਚੀ ਵਿਚ ਸ਼ਹਿਰ ਦੀ ਅਰਥਵਿਵਸਥਾ, ਖੋਜ ਅਤੇ ਵਿਕਾਸ, ਸੱਭਿਆਚਾਰਕ ਆਪਸੀ ਤਾਲਮੇਲ, ਰਹਿਣਯੋਗਤਾ, ਵਾਤਾਵਰਨ ਅਤੇ ਪਹੁੰਚਯੋਗਤਾ ਅਨੁਸਾਰ ਦਰਜਾ ਬੰਦੀ ਕੀਤੀ ਗਈ | ਰਹਿਣ-ਸਹਿਣ ਕਿਰਾਏ ਦੀਆਂ ਕੀਮਤਾਂ ਵਰਗੇ ਕਾਰਕਾਂ 'ਤੇ ਨਿਰਭਰ ਕਰਦਾ ਹੈ, ਜਦੋਂਕਿ ਵਾਤਾਵਰਨ ਹਵਾ ਦੀ ਗੁਣਵੱਤਾ ਅਤੇ ਰਹਿੰਦ-ਖੂਹੰਦ ਦੀ ਰੀਸਾਈਕਲ ਦਰ ਵਰਗੇ ਮੁੱਦਿਆਂ ਨਾਲ ਸਬੰਧਿਤ ਹੈ | ਲੰਡਨ ਨੂੰ ਇਹ ਰੁਤਬਾ 14ਵੀਂ ਵਾਰ ਮਿਲਿਆ ਹੈ, ਉਹ ਲਗਾਤਾਰ ਸੂਚੀ ਵਿਚ ਸਿਖਰ 'ਤੇ ਹੈ, ਜਿਸਦੇ ਕੁੱਲ ਨੰਬਰ 2,700 ਵਿਚੋਂ 1,642.2 ਸਨ | ਸੱਭਿਆਚਾਰਕ ਪ੍ਰਭਾਵ ਸ਼੍ਰੇਣੀ ਵਿਚ ਲੰਡਨ ਆਪਣੇ ਅਜਾਇਬ ਘਰਾਂ, ਰਾਤ ਦੀ ਜਿੰਦਗੀ, ਹੋਟਲ ਅਤੇ ਰੈਸਟੋਰੈਂਟਾਂ ਦੇ ਕਾਰਨ ਖਿਚ ਦਾ ਕੇਂਦਰ ਰਿਹਾ | ਆਰਥਿਕਤਾ, ਪਹੁੰਚਯੋਗਤਾ ਅਤੇ ਖੋਜ ਅਤੇ ਵਿਕਾਸ ਸ਼੍ਰੇਣੀਆਂ ਵਿਚ ਵੀ ਲੰਡਨ ਦਾ ਪ੍ਰਦਰਸ਼ਨ ਠੀਕ ਰਿਹਾ | ਹਾਲਾਂਕਿ, ਲੰਡਨ ਲਈ ਸਭ ਤੋਂ ਮਾੜਾ ਪ੍ਰਦਰਸ਼ਨ ਕਰਨ ਵਾਲੀਆਂ ਸ਼੍ਰੇਣੀਆਂ ਰਹਿਣ-ਸਹਿਣ ਅਤੇ ਵਾਤਾਵਰਣ ਸਨ, ਜਿਸਦਾ ਕਾਰਨ ਰਹਿਣ ਲਈ ਕਿਰਾਇਆ ਅਤੇ ਰਹਿਣ-ਸਹਿਣ ਲਈ ਮਹਿੰਗਾਈ ਦਾ ਸੰਕਟ ਸੀ | ਉਕਤ ਸੂਚੀ ਵਿਚ ਦੂਜੇ ਸਥਾਨ 'ਤੇ ਟੋਕੀਓ, ਤੀਜੇ 'ਤੇ ਨਿਊਯਾਰਕ, ਚੌਥੇ ਤੇ ਪੈਰਿਸ ਅਤੇ ਪੰਜਵੇਂ ਤੇ ਸਿੰਗਾਪੁਰ ਰਹੇ ਹਨ |
ਪਿਛਲੀ ਖ਼ਬਰ ਗਰੀਨਲੈਂਡ ਮਸਲੇ 'ਤੇ ਅਮਰੀਕੀ ਦਬਾਅ ਅੱਗੇ ਨਹੀਂ ਝੁਕਾਂਗਾ-ਕੀਟ ਸਟਾਰਮਰ ਅਗਲੀ ਖ਼ਬਰ ਜਦੋਂ 12 ਸਾਲਾ ਬੱਚੇ ਦੀ ਸੂਝ-ਬੂਝ ਨਾਲ ਵੱਡਾ ਸੜਕੀ ਹਾਦਸਾ ਟਲ਼ਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।