17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਨਿਊਯਾਰਕ ਮੇਅਰ ਮਮਦਾਨੀ ਨੇ ਉਮਰ ਖਾਲਿਦ ਲਈ ਲਿਖਿਆ ਪੱਤਰ ਕਿਹਾ, ਅਸੀਂ ਸਾਰੇ ਤੁਹਾਡੇ ਬਾਰੇ ਸੋਚ ਰਹੇ ਹਾਂ

ਅਜੀਤ ਡੈਸਕ 03-01-2026
ਨਿਊਯਾਰਕ, 2 ਜਨਵਰੀ (ਪੀ.ਟੀ.ਆਈ.)-ਨਿਊਯਾਰਕ ਸ਼ਹਿਰ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਕਾਰਕੁਨ ਉਮਰ ਖਾਲਿਦ ਨੂੰ ਇਕ ਪੱਤਰ ਲਿਖਿਆ ਹੈ | ਪੱਤਰ 'ਚ ਉਸਨੇ 'ਕੁੜੱਤਣ' ਨੂੰ ਮਹੱਤਵ ਨਾ ਦੇਣ ਤੇ ਇਸਨੂੰ ਆਪਣੇ ਆਪ 'ਤੇ ਹਾਵੀ ਨਾ ਹੋਣ ਦੇਣ ਬਾਰੇ ਖਾਲਿਦ ਦੇ ਵਿਚਾਰਾਂ ਨੂੰ ਯਾਦ ਕੀਤਾ | ਮਮਦਾਨੀ ਵਲੋਂ ਲਿਖਿਆ ਇਹ ਪੱਤਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਖਾਲਿਦ ਦੀ ਸਹਿਯੋਗੀ ਬਨੋਜਯੋਤਸਨਾ ਲਹਿਰੀ ਵਲੋਂ ਪੋਸਟ ਕੀਤਾ ਗਿਆ | ਮਮਦਾਨੀ ਵਲੋਂ ਖਾਲਿਦ ਨੂੰ ਲਿਖੇ ਪੱਤਰ ਦੀ ਫੋਟੋ ਦੇ ਨਾਲ ਕੈਪਸ਼ਨ 'ਚ ਲਿਖਿਆ ਸੀ, ਜਦੋਂ ਜੇਲ੍ਹਾਂ ਲੋਕਾਂ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਤਾਂ ਤੁਹਾਡੇ ਸ਼ਬਦ ਤਾਕਤ ਵਜੋਂ ਫੈਲਦੇ ਹਨ | ਹੱਥ ਲਿਖਤ ਪੱਤਰ 'ਤੇ ਮਮਦਾਨੀ ਦੇ ਦਸਤਖਤ ਵੀ ਹਨ |
ਭਾਰਤ ਨੂੰ ਆਪਣੇ ਅੰਦਰੂਨੀ ਮਾਮਲੇ 'ਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ-ਭਾਜਪਾ
ਨਵੀਂ ਦਿੱਲੀ, 2 ਜਨਵਰੀ (ਪੀ.ਟੀ.ਆਈ.)-ਭਾਜਪਾ ਨੇ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ 'ਤੇ ਇਕ ਨੋਟ ਲਿਖ ਕੇ ਭਾਰਤ ਦੇ ਅੰਦਰੂਨੀ ਮਾਮਲੇ 'ਚ 'ਦਖਲਅੰਦਾਜ਼ੀ' ਕਰਨ ਦਾ ਦੋਸ਼ ਲਗਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗਾ | ਭਾਜਪਾ ਦੇ ਰਾਸ਼ਟਰੀ ਬੁਲਾਰੇ ਗÏਰਵ ਭਾਟੀਆ ਨੇ ਨਿਊਯਾਰਕ ਸਿਟੀ ਦੇ ਮੇਅਰ ਨੂੰ ਇਹ ਕਹਿੰਦੇ ਹੋਏ ਅਜਿਹੇ ਯਤਨਾਂ ਵਿਰੁੱਧ ਚੇਤਾਵਨੀ ਵੀ ਦਿੱਤੀ ਕਿ ਜੇਕਰ ਭਾਰਤ ਦੀ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਤਾਂ 140 ਕਰੋੜ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇੱਕਜੁੱਟ ਹੋਣਗੇ |

ਪਿਛਲੀ ਖ਼ਬਰ ਪ੍ਰਸਿੱਧ ਕਲਾ ਤੇ ਸਾਹਿਤਕ ਸ਼ਖਸੀਅਤ ਜੈਤੇਗ ਸਿੰਘ ਅਨੰਤ ਨਹੀਂ ਰਹੇ ਅਗਲੀ ਖ਼ਬਰ ਰਾਇਲ ਗੋਲਡ ਸੈਮ ਮਿਲਜ਼ ਵੱਲੋਂ ਨਿਊ ਯੀਅਰ ਧਮਾਕਾ ਸਕੀਮ ਤਹਿਤ ਕਸਟਮਰ ਤੇ ਰਿਟੇਲਰਾਂ ਨੂੰ ਲੱਕੀ ਡ੍ਰਾ ਰਾਹੀਂ ਇਨਾਮ ਵੰਡੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।