27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਭਾਰਤੀ ਮੁਟਿਆਰਾਂ ਨੇ ਚਾਂਦੀ ਦਾ ਤਗਮਾ ਜਿੱਤਿਆ

ਨਾਗੋਆ, 26 ਸਤੰਬਰ (ਏਜੰਸੀ)-ਏਸ਼ਿਆਈ ਖੇਡਾਂ ਦੌਰਾਨ ਤਿਲੋਤਮਾ ਸੇਨ, ਵਿਦਰਸਾ ਕੇ. ਵਿਨੋਦ ਅਤੇ ਆਸ਼ੀ ਚੌਕਸੀ ਦੀ ਭਾਰਤੀ ਤਿਕੜੀ ਨੇ ਔਰਤਾਂ ਦੇ 50 ਮੀਟਰ ਰਾਈਫਲ 3-ਪੋਜੀਸ਼ਨ ਟੀਮ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ।

ਅਜੀਤ ਡੈਸਕ 27-09-2026
ਨਾਗੋਆ, 26 ਸਤੰਬਰ (ਏਜੰਸੀ)-ਏਸ਼ਿਆਈ ਖੇਡਾਂ ਦੌਰਾਨ ਤਿਲੋਤਮਾ ਸੇਨ, ਵਿਦਰਸਾ ਕੇ. ਵਿਨੋਦ ਅਤੇ ਆਸ਼ੀ ਚੌਕਸੀ ਦੀ ਭਾਰਤੀ ਤਿਕੜੀ ਨੇ ਔਰਤਾਂ ਦੇ 50 ਮੀਟਰ ਰਾਈਫਲ 3-ਪੋਜੀਸ਼ਨ ਟੀਮ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ।ਭਾਰਤੀ ਨਿਸ਼ਾਨੇਬਾਜ਼ਾਂ ਨੇ ਕੁੱਲ 1763 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਉਹ ਚੀਨ ਤੋਂ 10 ਅੰਕ ਪਿੱਛੇ ਰਹੀਆਂ। ਚੀਨ ਨੇ ਹਾਂਗਜ਼ੂ 2023 ਦੇ ਆਪਣੇ ਹੀ 1773 ਅੰਕਾਂ ਦੇ ਏਸ਼ਿਆਈ ਰਿਕਾਰਡ ਦੀ ਬਰਾਬਰੀ ਕਰਦਿਆਂ ਸੋਨ ਤਗਮਾ ਜਿੱਤਿਆ। ਜਿਥੇ ਆਸ਼ੀ (585) 15ਵੇਂ ਸਥਾਨ ‘ਤੇ ਰਹੀ, ਉਥੇ ਤਿਲੋਤਮਾ (590) ਅਤੇ ਵਿਦਰਸਾ (588) ਨੇ ਕ੍ਰਮਵਾਰ ਤੀਜਾ ਅਤੇ ਛੇਵਾਂ ਸਥਾਨ ਹਾਸਲ ਕਰਕੇ ਵਿਅਕਤੀਗਤ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਫਾਈਨਲ ਵਿਚ ਚੰਗੇ ਸੰਕੇਤ ਦਿਖਾਉਣ ਦੇ ਬਾਵਜੂਦ ਤਿਲੋਤਮਾ ਅਤੇ ਵਿਦਰਸਾ ਦੋਵੇਂ ਹੀ ਤਗਮਾ ਜੇਤੂਆਂ ਦੇ ਫੈਸਲੇ ਤੋਂ ਪਹਿਲਾਂ ਮੁਕਾਬਲੇ ਤੋਂ ਬਾਹਰ ਹੋ ਗਈਆਂ। ਵਿਦਰਸਾ 327.4 ਦੇ ਅੰਤਿਮ ਸਕੋਰ ਨਾਲ ਪੰਜਵੇਂ ਸਥਾਨ ‘ਤੇ ਰਹੀ, ਜਦਕਿ ਤਿਲੋਤਮਾ ਆਪਣੇ ਆਖਰੀ ਯਤਨ ਵਿਚ 9.4 ਅੰਕ ਹੀ ਹਾਸਲ ਕਰ ਸਕੀ ਅਤੇ ਕਾਂਸੀ ਦਾ ਤਗਮਾ ਜਿੱਤਣ ਤੋਂ ਖੁੰਝ ਗਈ। ਚੀਨ ਦੀ ਜੋੜੀ ਹਾਨ ਜਿਆਯੂ ਅਤੇ ਝਾਂਗ ਲਿਯੁਆਨ ਨੇ ਪਹਿਲੇ ਦੋ ਸਥਾਨ ਹਾਸਲ ਕੀਤੇ; ਹਾਨ ਜਿਆਯੂ ਨੇ ਪਿਛਲੇ ਮਹਾਂਦੀਪੀ ਰਿਕਾਰਡ ਨੂੰ 0.8 ਅੰਕਾਂ ਨਾਲ ਤੋੜਿਆ। ਕੋਰੀਆ ਦੀ ਕਿਮ ਜੀ-ਉਨ ਨੇ 348.4 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਪਿਛਲੀ ਖ਼ਬਰ ਮੈਰਾਥਨ : ਸਾਵਨ ਬਰਵਾਲ ਨੇ 44 ਸਾਲ ਦਾ ਸੋਕਾ ਕੀਤਾ ਖ਼ਤਮ ਅਗਲੀ ਖ਼ਬਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਲਈ ਵੋਟਾਂ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।